Version 7.0.0 (2007-04-20)
ਹੱਕਰਾਖਵੇਂਹਨ © 2007 Red Hat, Inc. ਅਤੇ ਹੋਰ
ਇਹ ਦਸਤਾਵੇਜ਼ ਨੂੰ ਓਪਨ ਪਬਲੀਕੇਸ਼ਨ ਲਾਈਸੈਂਸ ਹੇਠ ਜਾਰੀ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ, ਪੂਰੇ ਕਾਨੂੰਨੀ ਨੋਟਿਸ ਹਿੱਸਾ 3, “Legal Notice” ਨੂੰ ਵੇਖੋ।
![]() |
ਵੈੱਬ ਉੱਤੇ ਨਵੀਂ ਜਾਰੀ ਸੂਚਨਾ |
---|---|
ਇਹ ਜਾਰੀ ਸੂਚਨਾ ਅੱਪਡੇਟ ਨਹੀਂ ਹੋ ਸਕਦੀ ਹੈ, ਫੇਡੋਰਾ ਕੋਰ 5 ਬਾਰੇ http://docs.fedoraproject.org/release-notes/ ਨੂੰ ਨਵੀਂ ਜਾਣਕਾਰੀ ਲਈ ਵੇਖੋ। |
ਸੁਧਾਈਅਤੀਤ | ||
---|---|---|
ਸੁਧਾਈ 7.0.0 | 2007-04-20 | |
ਅੰਤਮ ਲਈ ਨਵਾਂ ਵਰਜਨ ਤਿਆਰ ਕੀਤਾ |
ਫੇਡੋਰਾ ਪ੍ਰੋਜੈਕਟ ਨੂੰ ਰੈੱਡ ਹੈੱਟ (Red Hat) ਵਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਕਮਿਊਨਟੀ ਵਲੋਂ ਸਹਿਯੋਗ ਪ੍ਰਾਪਤ ਓਪਨ ਸੋਰਸ ਪ੍ਰੋਜੈਕਟ ਹੈ। ਇਸ ਦਾ ਨਿਸ਼ਾਨਾ ਹੈ ਤੇਜ਼ੀ ਨਾਲ ਓਪਨ ਸੋਰਸਰ ਸਾਫਟਵੇਅਰ ਅਤੇ ਸਮੱਗਰੀ ਦਾ ਵਿਕਾਸ ਕਰਨਾ ਹੈ। ਫੇਡੋਰਾ ਪ੍ਰੋਜੈਕਟ ਪਬਲਿਕ ਫੋਰਮਾਂ, ਖੁੱਲ੍ਹੀਆਂ ਕਾਰਵਾਈਆਂ, ਤੇਜ਼ੀ ਨਾਲ ਵਿਕਾਸ, ਮੈਰਿਟਕਰੇਸੀ ਅਤੇ ਸਭ ਤੋਂ ਵਧੀਆ ਓਪਰੇਟਿੰਗ ਸਿਸਟਮ ਅਤੇ ਪਲੇਟਫਾਰਮ ਬਣਨ ਲਈ ਕਾਰਵਾਈਆਂ ਵਿੱਚ ਪਾਰਦਰਸ਼ਤਾ ਦਿੰਦਾ ਹੈ, ਜੋ ਕਿ ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਦਿੰਦੇ ਹਨ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਤੁਸੀਂ ਫੇਡੋਰਾ ਪਰੋਜੈੱਕਟ ਕਮਿਊਨਟੀ ਦੀ ਸਹਾਇਤਾ ਕਰਕੇ ਫੇਡੋਰਾ ਵਿੱਚ ਲਗਾਤਾਰ ਸੁਧਾਰ ਕਰਨ ਲਈ ਸਹਾਇਤਾ ਕਰ ਸਕਦੇ ਹੋ, ਜੇਕਰ ਤੁਸੀਂ ਬੱਗ ਜਾਣਕਾਰੀ ਅਤੇ ਸੁਧਾਰ ਮੰਗ ਕਰਦੇ ਰਹਿੰਦੇ ਹੋ। http://fedoraproject.org/wiki/BugsAndFeatureRequests ਨੂੰ ਹੋਰ ਜਾਣਕਾਰੀ ਲਈ ਵੇਖੋ। ਤੁਹਾਡੇ ਸਹਿਯੋਗ ਲਈ ਧੰਨਵਾਦ ਹੈ।
ਫੇਡੋਰਾ ਬਾਰੇ ਆਮ ਜਾਣਕਾਰੀ ਪ੍ਰਾਪਤ ਕਰਨ ਲਈ ਹੇਠ ਦਿੱਤੇ ਵੈੱਬ ਸਫ਼ੇ ਵੇਖੋ:
ਫੇਡੋਰਾ ਸੰਖੇਪ (http://fedoraproject.org/wiki/Overview)
ਫੇਡੋਰਾ FAQ (http://fedoraproject.org/wiki/FAQ)
ਸਹਾਇਤਾ ਅਤੇ ਸਹਿਯੋਗ (http://fedoraproject.org/wiki/Communicate)
ਫੇਡੋਰਾ ਪਰੋਜੈੱਕਟ ਵਿੱਚ ਭਾਗ ਲਵੋ (http://fedoraproject.org/wiki/Join)
![]() |
ਦਸਤਾਵੇਜ਼ ਲਿੰਕ |
---|---|
ਇੰਸਟਾਲੇਸ਼ਨ ਇੰਵਾਇਰਨਮਿੰਟ ਵਿੱਚੋਂ ਕਈ ਲਿੰਕ ਸਰੋਤ ਸੀਮਿਤ ਹੋਣ ਕਰਕੇ ਠੀਕ ਤਰ੍ਹਾਂ ਕੰਮ ਨਾ ਕਰਦੇ ਹੋ ਸਕਦੇ ਹਨ। ਰੀਲਿਜ਼ ਨੋਟਿਸ ਇੰਸਟਾਲੇਸ਼ਨ ਦੇ ਬਾਅਦ ਡੈਸਕਟਾਪ ਵੈੱਬ ਬਰਾਊਜ਼ਰ ਦੇ ਮੂਲ ਮੁੱਖ ਸਫ਼ੇ ਵਜੋਂ ਮੌਜੂਦ ਰਹੇਗਾ। ਜੇ ਤੁਸੀਂ ਇੰਟਰਨੈੱਟ ਨਾਲ ਜੁੜੇ ਹੋ ਤਾਂ ਇਹ ਦਿੱਤੇ ਲਿੰਕਾਂ ਨੂੰ ਫੇਡੋਰਾ ਅਤੇ ਕਮਿਊਨਟੀ ਬਾਰੇ ਜਾਣਕਾਰੀ ਲਈ ਵਰਤੋਂ, ਜੋ ਕਿ ਇਨ੍ਹਾਂ ਨੂੰ ਬਣਾਉਦੀ ਅਤੇ ਸਹਿਯੋਗੀ ਦਿੰਦੀ ਹੈ। |
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਤੁਸੀਂ ਇਹ ਰੀਲਿਜ਼ ਲਈ ਤਸਵੀਰਾਂ ਅਤੇ ਵੀਡਿਓ ਨੂੰ http://fedoraproject.org/wiki/Tours/Fedora7 ਉੱਤੇ ਵੇਖ ਸਕਦੇ ਹੋ।
ਇਹ ਰੀਲਿਜ਼ ਵਿੱਚ ਕਈ ਮੁੱਖ ਭਾਗ ਅਤੇ ਤਕਨਾਜੀਆਂ ਦੇ ਨਵੇਂ ਵਰਜਨ ਦਿੱਤੇ ਗਏ ਹਨ। ਅੱਗੇ ਦਿੱਤੇ ਭਾਗ ਵਿੱਚ ਫੇਡੋਰਾ ਦੇ ਆਖਰੀ ਰੀਲਿਜ਼ ਤੋਂ ਆਏ ਵੱਡੇ ਬਦਲਾਅ ਦਿੱਤੇ ਗਏ ਹਨ।
ਪਹਿਲੀ ਵਾਰ, ਫੇਡੋਰਾ ਵਿੱਚ ਕਈ ਸਪਿਨ ਰੱਖੇ ਗਏ ਹਨ, ਜਿਸ ਵਿੱਚ ਫੇਡੋਰਾ ਦੇ ਖਾਸ ਪੈਕੇਜ ਸੈੱਟ ਬਣਾਏ ਗਏ ਹਨ। ਹਰੇਕ ਸਪਿਨ ਵਿੱਚ ਸਾਫਟਵੇਅਰ ਦਾ ਗਰੁੱਪ ਹੈ, ਜੋ ਕਿ ਇੱਕ ਖਾਸ ਕਿਸਮ ਦੇ ਉਪਭੋਗੀਆਂ ਲਈ ਬਣਾਏ ਗਏ ਹਨ। ਇਸ ਤੋਂ ਇਲਾਵਾਂ ਛੋਟਾ boot.iso
ਈਮੇਜ਼ ਨੈੱਟਵਰਕ ਇੰਸਟਾਲੇਸ਼ਨ ਲਈ ਹੈ, ਉਪਭੋਗੀਆਂ ਕੋਲ ਅੱਗੇ ਦਿੱਤੇ ਸਪਿਨ ਹਨ:
ਗਨੋਮ ਅਤੇ ਕੇਡੀਈ ਡੈਸਕਟਾਪ ਵਾਤਾਵਰਨ ਅਧਾਰਿਤ ਬੂਟ-ਹੋਣਯੋਗ ਲਾਈਵ ਈਮੇਜ਼ ਹਨ, ਜੋ ਕਿ ਇੱਕ ਹਾਰਡ ਡਿਸਕ ਉੱਤੇ ਇੰਸਟਾਲ ਵੀ ਕੀਤੇ ਜਾ ਸਕਦੇ ਹਨ। ਇਹ ਸਪਿਨ ਡੈਸਕਟਾਪ ਉਪਭੋਗੀਆਂ ਲਈ ਹਨ, ਜੋ ਕਿ ਇੱਕ ਇੱਕਲੀ ਡਿਸਕ ਇੰਸਟਾਲੇਸ਼ਨ ਪਸੰਦ ਕਰਦੇ ਹਨ ਅਤੇ ਫੇਡੋਰਾ ਨੂੰ ਦੋਸਤਾਂ, ਪਰਿਵਾਰ ਅਤੇ ਖਾਸ ਪਰੋਗਰਾਮਾਂ ਉੱਤੇ ਵੰਡਣ ਲਈ ਹੈ।
ਡੈਸਕਟਾਪ, ਵਰਕਸਟੇਸਨ ਅਤੇ ਸਰਵਰ ਉਪਭੋਗੀਆਂ ਲਈ ਨਿਯਤਮ ਈਮੇਜ਼ ਹੈ। ਇਹ ਸਪਿਨ ਪਹਿਲਾਂ ਹੀ ਫੇਡੋਰਾ ਰੀਲਿਜ਼ ਰੱਖਣ ਵਾਲੇ ਉਪਭੋਗੀਆਂ ਲਈ ਇੱਕ ਵਧੀਆ ਅੱਪਗਰੇਡ ਅਤੇ ਰਲਦਾ ਇੰਵਾਇਰਮਿੰਟ ਰੱਖਦੇ ਹਨ।
DVD ਈਮੇਜ਼ ਦਾ ਸੈੱਟ ਦਿੱਤਾ ਗਿਆ ਹੈ, ਜਿਸ ਵਿੱਚ ਫੇਡੋਰਾ ਰਿਪੋਜ਼ਟਰੀ ਦੇ ਸਭ ਸਾਫਟਵੇਅਰ ਸ਼ਾਮਲ ਹਨ। ਇਹ ਸਪਿਨ ਨੂੰ ਉਹਨਾਂ ਉਪਭੋਗੀਆਂ ਲਈ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਕੋਲ ਬਰਾਂਡਬੈਡ ਇੰਟਰਨੈੱਟ ਪਹੁੰਚ ਨਹੀਂ ਹੈ ਅਤੇ ਜੋ ਕਿ ਡਿਸਕ ਉੱਤੇ ਸਾਫਟਵੇਅਰ ਪਸੰਦ ਕਰਦੇ ਹਨ।
ਇਹ ਰੀਲਿਜ਼ ਵਿੱਚ ਗਨੋਮ 2.18 ਅਤੇ ਕੇਡੀਈ 3.5.6 ਸ਼ਾਮਲ ਹਨ।
ਇਹ ਰੀਲਿਜ਼ ਵਿੱਚ ਤੇਜ਼ ਉਪਭੋਗੀ ਬਦਲਣ ਵੀ ਉਪਲੱਬਧ ਹੈ। ਡੀਵੈਲਪਰ ਇਹ ਫੀਚਰ ਨੂੰ ConsoleKit ਉੱਤੇ ਤੇਜ਼ ਨਾਲ ਵਿਕਾਸ ਕਰਕੇ ਉਪਲੱਬਧ ਕਰਵਾ ਕੇ ਡਿਸਟਰੀਬਿਊਸ਼ਨ ਵਿੱਚ ਪੂਰੀ ਤਰ੍ਹਾਂ ਜੋੜ ਦਿੱਤਾ ਹੈ।
ਡਿਸਪਲੇਅ ਜੰਤਰ ਹਾਟ-ਪਲੱਗ ਹੋ ਸਕਦੇ ਹਨ ਅਤੇ ਆਟੋਮੈਟਿਕ ਹੀ ਕੰਮ ਕਰਦੇ ਹਨ, Xorg ਸਰਵਰ 1.3 ਸ਼ਾਮਲ ਕਰਨ ਲਈ ਧੰਨਵਾਦ ਹੈ।
ਇਹ ਰੀਲਿਜ਼ ਵਿੱਚ ਨਵੇਂ ਬੇਤਾਰ ਨੈੱਟਵਰਕ ਲਈ ਫਇਰਮਵੇਅਰ ਪੈਕੇਜ ਸ਼ਾਮਲ ਕੀਤੇ ਗਏ ਹਨ। NetworkManager ਲਈ ਇੱਕ ਗਰਾਫਿਕਲ ਇੰਟਰਫੇਸ ਦਿੱਤਾ ਹੈ ਜੋ ਕਿ ਉਪਭੋਗੀ ਨੂੰ ਬੇਤਾਰ ਅਤੇ ਤਾਰ ਵਾਲੇ ਨੈੱਟਵਰਕ ਵਿੱਚ ਤੇਜ਼ੀ ਨਾਲ ਬਦਲਣ ਨਾਲ ਸਹੂਲਤ ਵਿੱਚ ਵਾਧਾ ਕਰਦਾ ਹੈ। NetworkManager ਗਨੋਮ ਅਤੇ ਕੇਡੀਈ ਲਾਈਵ ਸੀਡੀ ਵਿੱਚ ਮੌਜੂਦ ਹੈ।
ਫੇਡੋਰਾ ਵਿੱਚ ਇੱਕ ਨਵਾਂ "ਫਲਾਇੰਗ ਹਾਈ" ਸਰੂਪ ਸ਼ਾਮਲ ਕੀਤਾ ਗਿਆ ਹੈ, ਜੋ ਕਿ ਕਮਿਊਨਟੀ ਅਤੇ ਫੇਡੋਰਾ ਆਰਟਵਰਕ ਪ੍ਰੋਜੈਕਟ ਦਾ ਟੀਮ ਦੇ ਰੂਪ ਵਿੱਚ ਇੱਕ ਸਾਂਝਾ ਜਤਨ ਹੈ:
ਫਾਇਰਫਾਕਸ 2 ਵਿੱਚ ਕਈ ਨਵੇਂ ਫੀਚਰ, ਜਿਵੇਂ ਕਿ ਇਨ-ਲਾਇਨ ਸ਼ਬਦ-ਜੋੜ ਜਾਂਚਕਾਰ, ਬਲਿਟ-ਇਨ ਘਪਲਾ ਸੁਰੱਖਿਆ, ਅਤੇ ਬਰਾਊਜ਼ਿੰਗ ਸ਼ੈਸ਼ਨ ਮੁੜ-ਪ੍ਰਾਪਤ ਕਰਨ ਦੀ ਯੋਗਤਾ ਨਾਲ ਸ਼ਾਮਲ ਕੀਤਾ ਗਿਆ ਹੈ।
I18N ਸਹਿਯੋਗ SCIM ਇੰਪੁੱਟ ਢੰਗ ਦੇ ਨਾਲ ਬਹੁਤ ਹੀ ਵਧੀਆ ਹੋਇਆ ਹੈ, ਜੋ ਕਿ ਇੰਸਟਾਲ ਕਰਨ ਦੇ ਬਾਅਦ ਬਹੁਤ ਹੀ ਵਧੀਆ ਢੰਗ ਨਾਲ ਆਟੋਮੈਟਿਕ ਹੀ ਕੰਮ ਕਰਦਾ ਹੈ। SCIM ਹਰੇਕ ਅੱਖਰ ਜਾਂ ਅੱਖਰਾਂ ਦੇ ਸਮੂਹ ਨੂੰ ਹੈਂਡਲ ਕਰ ਸਕਦਾ ਹੈ। ਫੇਡੋਰਾ ਭਾਸ਼ਾ ਪੈਕੇਜਾਂ ਦੀ ਗਿਣਤੀ ਅਤੇ ਗਨੋਮ ਅਧਾਰਿਤ ਲਾਈਵ ਸੀਡੀ ਵਿੱਚ ਇੰਪੁੱਟ ਢੰਗ ਸ਼ਾਮਲ ਕਰਨ ਨਾਲ ਬਹੁਤ ਵੱਧ ਲੋਕਾਂ ਤੱਕ ਉਪਲੱਬਧ ਹੈ।
SELinux ਲਈ ਇੱਕ ਸੰਖੇਪ ਗਰਾਫਿਕਲ ਪਰਸ਼ਾਸ਼ਨ ਸੰਦ ਹੈ, system-config-selinux ਹੁਣ ਇਹ ਰੀਲਿਜ਼ ਵਿੱਚ ਮੂਲ ਰੂਪ ਵਿੱਚ ਉਪਲੱਬਧ ਹੈ। SELinux ਬੂਲੀਅਨ ਸੈਟਿੰਗ ਨੂੰ system-config-securitylevel ਸੰਦ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਸ ਨਵੇਂ ਸੰਦ ਵਿੱਚ ਜੋੜ ਦਿੱਤਾ ਗਿਆ ਹੈ।
SELinux ਸਮੱਸਿਆ ਨਿਪਟਾਰਾ ਸੰਦ setroubleshoot
ਨੂੰ ਇਹ ਰੀਲਿਜ਼ ਵਿੱਚ ਮੂਲ ਰੂਪ ਵਿੱਚ ਯੋਗ ਰੱਖਿਆ ਗਿਆ ਹੈ। ਇਹ ਸੰਦ ਡੈਸਕਟਾਪ ਉਪਭੋਗੀ ਨੂੰ SELinux ਨੀਤੀ ਬਾਰੇ ਪਹੁੰਚ ਪਾਬੰਦੀ ਬਾਰੇ ਹਰੇਕ ਸੂਚਨਾ ਦਿੰਦੀ ਹੈ, ਜਿਸ ਵਿੱਚ ਉਸ ਨੂੰ ਹੈਂਡਲ ਕਰਨ ਲਈ ਸੁਝਾਅ ਵੀ ਨਾਲ ਹੀ ਹੁੰਦਾ ਹੈ।
ਇਹ ਰੀਲਿਜ਼ ਵਿੱਚ ਹੋਰ ਰੋਬਸਟ ਜੰਤਰ ਹੈਂਡਲ ਕਰਨ ਲਈ ਕਰਨਲ ਵਿੱਚ ਇੱਕ ਨਵਾਂ ਫਾਇਰਮਵੇਅਰ ਸਟੈਕ ਸ਼ਾਮਲ ਕੀਤਾ ਗਿਆ ਹੈ।
ਫੇਡੋਰਾ ਵਿੱਚ ਸੁਧਾਰਿਆ ਊਰਜਾ ਪਰਬੰਧ ਵਰਤਿਆ ਗਿਆ ਹੈ, ਜਿਸ ਨੂੰ ਕਰਨਲ ਵਿੱਚ ਡਿਆਨਾਮਿਕ ਟਿੱਕ ਰਾਹੀਂ ਸਥਾਪਤ ਕੀਤਾ ਗਿਆ ਹੈ।
ਇਹ ਰੀਲਿਜ਼ ਵਿੱਚ ਡੈਸਕਟਾਪ ਕਾਰਜਾਂ ਰਾਹੀਂ ਅਧੂਰੀਆਂ ਡਿਕਸ਼ਨਰੀਆਂ ਹਨ, ਜੋ ਕਿ ਇੱਕ ਸਥਿਰ ਡੈਸਕਟਾਪ ਤਜਰਬਾ ਦਿੰਦੀਆਂ ਹਨ, ਜਦੋਂ ਕਿ ਸਰੋਤ ਸੰਭਾਲੇ ਜਾਂਦੇ ਹਨ।
ਫੇਡੋਰਾ ਵਿੱਚ ਤਜਰਬੇ-ਅਧੀਨ nouveau ਡਰਾਇਵਰ ਨੂੰ Xorg ਅਤੇ ਕਰਨਲ ਲਈ ਜੋੜਿਆ ਗਿਆ ਹੈ। nouveau ਡਰਾਇਵਰ ਮੁਫ਼ਤ ਅਤੇ ਓਪਨ ਸਰੋਤ 3D ਡਰਾਇਵਰ nVidia ਕਾਰਡਾਂ ਲਈ ਹੈ। ਉਪਭੋਗੀਆਂ ਨੂੰ ਇਹ ਫੀਚਰ ਲਈ ਸੁਝਾਅ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਪ੍ਰੋਜੈਕਟ ਖੋਜੀ ਹੋਰ ਕੰਮ ਕਰ ਸਕੇ ਅਤੇ ਭਵਿੱਖ ਵਿੱਚ ਇਹ ਨੂੰ ਪੂਰੀ ਤਰ੍ਹਾਂ 3D ਡਰਾਇਵਰ ਮੂਲ ਰੂਪ ਵਿੱਚ ਉਪਲੱਬਧ ਕਰਵਾਉਣਾ ਦਾ ਇਰਾਦਾ ਹੈ।
ਇਹ ਰੀਲਿਜ਼ ਵਿੱਚ ਕਰਨਲ-ਆਧਾਰਿਤ ਵੁਰਚੁਅਲ ਮਸ਼ੀਨ (KVM) ਤਕਨਾਲੋਜੀ ਨੂੰ ਫੇਡੋਰਾ ਦੀ ਗਰਾਫਿਕਲ virt-manager ਅਤੇ ਕਮਾਂਡ-ਲਾਇਨ virsh ਸੰਦ ਸ਼ਾਮਲ ਹਨ। KVM ਇੱਕ ਹਾਰਡਵੇਅਰ ਤੇਜ਼ ਵੁਰਚੁਲਾਈਜ਼ੇਸ਼ਨ ਹੱਲ਼ ਹੈ ਅਤੇ ਉਪਭੋਗੀ ਕੋਲ ਰੀਲਿਜ਼ ਵਿੱਚੋਂ KVM ਅਤੇ ਜ਼ੈਨ ਵਿੱਚ Qemu ਨਾਲ ਚੋਣ ਹੈ।
ਇਹ ਰੀਲਿਜ਼ ਵਿੱਚ, ਸਭ ਡਿਸਕ ਭਾਗ ਹੁਣ ਇੱਕ /dev/sd*
ਨਾਂ ਸਕੀਮ ਨੂੰ ਕਰਨਲ ਵਿੱਚ ਇੱਕ ਨਵੇਂ libata ਡਰਾਇਵਰ ਇੰਟਰਫੇਸ ਕਰਕੇ ਵਰਤਦੇ ਹਨ। ਐਨਾਕਾਂਡਾ ਇੰਸਟਾਲਰ ਰੀਲਿਜ਼ ਅੱਪਗਰੇਡ ਲਈ ਸੰਚਾਰ ਵਿੱਚ ਹੈ।
mac80211
(ਪਹਿਲਾਂ Devicescape ਕਹਿੰਦੇ ਸਨ) ਬੇਤਾਰ ਸਟੈਕ ਨੂੰ ਕਰਨਲ ਵਿੱਚ ਜੋੜਿਆ ਗਿਆ ਹੈ।
ਸਮੋਲਟ, ਆਪਟ-ਇਨ ਸੰਦ, ਜੋ ਕਿ ਅਗਿਆਤ ਹਾਰਡਵੇਅਰ ਪ੍ਰੋਫਾਇਲ ਜਾਣਕਾਰੀ ਨੂੰ ਫੇਡੋਰਾ ਪ੍ਰੋਜੈਕਟ ਲਈ ਭੇਜਦਾ ਹੈ, ਜੋ ਕਿ ਇੰਸਟਾਲਰ ਦੇ ਫਸਟ-ਬੂਟ ਨਾਲ ਜੁੜਿਆ ਹੈ। ਸਭ ਡਾਟਾ ਸਮੋਲਟ ਮੁੱਖ ਸਫ਼ੇ ਉੱਤੇ ਉਪਲੱਬਧ ਹੁੰਦਾ ਹੈ। ਇਹ ਪ੍ਰੋਫਾਇਲ ਜਾਣਕਾਰੀ ਨੂੰ ਵਿਕਰੇਤਾ ਵਲੋਂ ਸੁਧਾਰ ਅਤੇ ਉਪਭੋਗੀ ਜੰਤਰ ਤਜਰਬਾ ਵਧਾਉਣ ਲਈ ਵਰਤਿਆ ਜਾਂਦਾ ਹੈ, ਆਮ ਵਰਤੇ ਜਾਂਦੇ ਹਾਰਡਵੇਅਰ ਲਈ ਡੀਵੈਲਪਮਿੰਟ ਅਤੇ ਕੁਆਲਟੀ ਜਾਂਚ ਵਾਸਤੇ ਵੀ।
ਫੇਡੋਰਾ ਡਾਇਰੈਕਟਰੀ ਸਰਵਰ ਬੇਸ ਹੁਣ ਫੇਡੋਰਾ ਸਾਫਟਵੇਅਰ ਰਿਪੋਜ਼ਟਰੀ ਦਾ ਭਾਗ ਹੈ। ਗਰਾਫੀਕਲ ਕਨਸੋਂਲ ਅਤੇ ਪਰਸ਼ਾਸ਼ਨ ਸਰਵਰ ਵੈੱਬ ਸਾਇਟ ਉੱਤੇ ਉਪਲੱਬਧ ਹੈ ਅਤੇ ਇੱਕ ਪੜਤਾਲ ਕਾਰਵਾਈ ਦੇ ਬਾਅਦ ਰਿਪੋਜ਼ਟਰੀ ਵਿੱਚ ਸ਼ਾਮਲ ਕਰਨ ਦਾ ਇਰਾਦਾ ਹੈ।
ਪਾਈਥਨ 2.5 ਨੂੰ ਇਹ ਰੀਲਿਜ਼ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਸਭ ਪਾਈਥਨ ਸਾਫਟਵੇਅਰ ਇਹ ਨਾਲ ਵਰਤਣ ਵਾਸਤੇ ਰਿਪੋਜ਼ਟਰੀ ਵਿੱਚ ਉਪਲੱਬਧ ਹਨ।
ਫੇਡੋਰਾ ਦੇ ਅਗਲੇ ਰੀਲਿਜ਼ ਲਈ ਸੰਭਵ ਨਿਸ਼ਾਨੇ http://fedoraproject.org/wiki/RoadMaphttp://fedoraproject.org/wiki/RoadMap
Copyright (c) 2007 by Red Hat, Inc. and others. This material may be distributed only subject to the terms and conditions set forth in the Open Publication License, v1.0, available at http://www.opencontent.org/openpub/.
The Fedora Art Project created the admonition graphics (note, tip, important, caution,
and warning). Tommy Reynolds <Tommy.Reynolds@MegaCoder.com>
created the callout graphics. They all may be freely redistributed with
documentation produced for the Fedora Project.
FEDORA, FEDORA PROJECT, and the Fedora Logo are trademarks of Red Hat, Inc., are registered or pending registration in the U.S. and other countries, and are used here under license to the Fedora Project.
Red Hat and the Red Hat "Shadow Man" logo are registered trademarks of Red Hat Inc. in the United States and other countries.
All other trademarks and copyrights referred to are the property of their respective owners.
Documentation, as with software itself, may be subject to export control. Read about Fedora Project export controls at http://fedoraproject.org/wiki/Legal/Export.
ਆਪਣੇ ਸੁਝਾਅ, ਟਿੱਪਣੀਆਂ, ਅਤੇ ਬੱਗ ਰਿਪੋਰਟਾਂ ਫੇਡੋਰਾ ਕਮਿਊਨਟੀ ਨੂੰ ਦੇਣ ਲਈ ਤੁਹਾਡਾ ਧੰਨਵਾਦ ਹੈ। ਇਹ ਕਰਕੇ ਤੁਸੀਂ ਫੇਡੋਰਾ ਲਿਨਕਸ ਅਤੇ ਸੰਸਾਰ ਭਰ ਦੇ ਮੁਫ਼ਤ ਸਾਫਟਵੇਅਰਾਂ ਦੀ ਹਾਲਤ ਸੁਧਾਰਨ ਲਈ ਸਹਿਯੋਗ ਦਿੱਤਾ ਹੈ।
ਫੇਡੋਰਾ ਸਾਫਟਵੇਅਰ ਜਾਂ ਹੋਰ ਸਿਸਟਮ ਭਾਗਾਂ ਬਾਰੇ ਸੁਝਾਅ ਦੇਣ ਲਈ, http://fedoraproject.org/wiki/BugsAndFeatureRequests ਨੂੰ ਵੇਖੋ ਜੀ। ਇਹ ਰੀਲਿਜ਼ ਲਈ ਆਮ ਰਿਪੋਰਟ ਕੀਤੇ ਬੱਗ ਅਤੇ ਜਾਣ ਪਛਾਣੇ ਮੁੱਦਿਆਂ ਲਈ http://fedoraproject.org/wiki/Bugs/F7Common ਵੇਖੋ।
![]() |
ਕੇਵਲ ਰੀਲਿਜ਼ ਨੋਟਿਸ ਬਾਰੇ ਸੁਝਾਅ |
---|---|
ਇਹ ਭਾਗ ਵਿੱਚ ਰੀਲਿਜ਼ ਨੋਟਿਸ ਉੱਤੇ ਸੁਝਾਅ ਦੇਣ ਲਈ ਜਾਣਕਾਰੀ ਹੈ। |
ਜੇਕਰ ਤੁਹਾਨੂੰ ਲੱਗਦਾ ਹੈ ਇਹਨਾਂ ਰੀਲਿਜ਼ ਨੋਟਿਸਾਂ ਵਿੱਚ ਕੋਈ ਸੁਧਾਰ ਹੋ ਸਕਦਾ ਹੈ ਤਾਂ ਤੁਸੀਂ ਬੀਟ ਲੇਖਕਾਂ ਨੂੰ ਸਿੱਧੇ ਸੁਝਾਅ ਭੇਜ ਸਕਦੇ ਹੋ। ਇਸ ਦੇ ਕਈ ਢੰਗ ਹਨ, ਜੋ ਕਿ ਤੁਹਾਡੀ ਪਸੰਦ ਉੱਤੇ ਨਿਰਭਰ ਕਰਦੇ ਹਨ:
ਜੇ ਤੁਹਾਡੇ ਕੋਲ ਫੇਡੋਰਾ ਖਾਤਾ ਹੈ ਤਾਂ http://fedoraproject.org/wiki/Docs/Beatshttp://fedoraproject.org/wiki/Docs/Beats
ਇਹ ਨਮੂਨਾ ਵਰਤ ਕੇ ਬੱਗ ਰਿਪੋਰਟ ਦਿਓ ਜੀ: http://tinyurl.com/nej3u - ਇਹ ਲਿੰਕ ਸਿਰਫ਼ ਰੀਲਿਜ਼ ਨੋਟਿਸ ਲਈ ਹੀ ਸੁਝਾਅ ਦੇਣ ਵਾਸਤੇ ਹੈ।ਵੇਰਵੇ ਲਈ ਉੱਤੇ ਦਿੱਤੀ ਜਾਣਕਾਰੀ ਵੇਖੋ।
ਈਮੇਲ relnotes@fedoraproject.org ਨੂੰ ਭੇਜੋ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
![]() |
ਫੇਡੋਰਾ ਇੰਸਟਾਲੇਸ਼ਨ ਸੂਚਨਾ |
---|---|
ਫੇਡੋਰਾ ਇੰਸਟਾਲ ਕਰ ਲਈ, http://docs.fedoraproject.org/install-guide/ ਵੇਖੋ। |
![]() |
ਇੰਸਟਾਲੇਸ਼ਨ ਮੁੱਦੇ ਇਹ ਰੀਲਿਜ਼ ਨੋਟਿਸ ਵਿੱਚ ਨਹੀਂ ਦਿੱਤੇ ਗਏ। |
---|---|
ਜੇ ਤੁਹਾਨੂੰ ਇੱਕ ਸਮੱਸਿਆ ਆਉਦੀ ਹੈ ਜਾਂ ਇੰਸਟਾਲੇਸ਼ਨ ਦੌਰਾਨ ਕੋਈ ਸਵਾਲ ਖੜ੍ਹਾ ਹੁੰਦਾ ਹੈ, ਜੋ ਇਹ ਰੀਲਿਜ਼ ਨੋਟਿਸ ਵਿੱਚ ਨਹੀਂ ਹੈ ਤਾਂ http://fedoraproject.org/wiki/FAQ ਅਤੇ http://fedoraproject.org/wiki/Bugs/Common ਵੇਖੋ। |
Anaconda ਫੇਡੋਰਾ ਇੰਸਟਾਲੇਸ਼ਨ ਪਰੋਗਰਾਮ ਦਾ ਨਾਂ ਹੈ। ਇਹ ਭਾਗ ਵਿੱਚ ਐਨਾਕਾਂਡਾ ਅਤੇ ਫੇਡੋਰਾ 7 ਇੰਸਟਾਲੇਸ਼ਨ ਨਾਲ ਸਬੰਧਿਤ ਜਾਣਕਾਰੀ ਹੈ।
![]() |
ਵੱਡੀਆਂ ਫਾਇਲਾਂ ਡਾਊਨਲੋਡ ਕਰਨੀਆਂ |
---|---|
ਜੇ ਤੁਸੀਂ ਫੇਡੋਰਾ DVD ISO ਈਮੇਜ਼ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਸਭ ਫਾਇਲ ਡਾਊਨਲੋਡ ਕਰਨ ਵਾਲੇ ਸੰਦ 2GiB ਆਕਾਰ ਤੋਂ ਵੱਡੀਆਂ ਫਾਇਲਾਂ ਨੂੰ ਸੰਭਾਲ ਨਹੀਂ ਸਕਦੇ ਹਨ। ਇਹਨਾਂ ਸੰਦਾਂ ਵਿੱਚ wget 1.9.1-16 ਅਤੇ ਪੁਰਾਣੇ, curl ਅਤੇ ncftpget ਆਦਿ। bitTorrent ਵੱਡੀਆਂ ਫਾਇਲਾਂ ਡਾਊਨਲੋਡ ਕਰਨ ਦਾ ਇੱਕ ਹੋਰ ਢੰਗ ਹੈ। ਟੋਰੱਟ ਫਾਇਲ ਲੈਣ ਅਤੇ ਵਰਤਣ ਦੀ ਜਾਣਕਾਰੀ ਲਈ http://torrent.fedoraproject.org/ ਵੇਖੋ। |
ਐਨਾਕਾਂਡਾ ਮੂਲ ਰੂਪ ਵਿੱਚ ਇੰਸਟਾਲੇਸ਼ਨ ਮੀਡਿਏ ਦੀ ਇਕਸਾਰਤਾ ਦੀ ਜਾਂਚ ਕਰਦਾ ਹੈ। ਇਹ ਫੰਕਸ਼ਨ CD, DVD, ਹਾਰਡ ਡਰਾਇਵ ISO ਅਤੇ NFS ISO ਇੰਸਟਾਲੇਸ਼ਨ ਢੰਗ ਲਈ ਹੈ। ਫੇਡੋਰਾ ਪ੍ਰੋਜੈਕਟ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇੰਸਟਾਲੇਸ਼ਨ-ਨਾਲ ਸਬੰਧਿਤ ਬੱਗ ਦੀ ਜਾਣਕੀਰ ਦੇਣ ਤੋਂ ਪਹਿਲਾਂ ਸਭ ਇੰਸਟਾਲੇਸ਼ਨ ਮੀਡਿਆ ਦੇ ਟੈਸਟ ਕਰਨ ਦੀ ਸਿਫਾਰਸ਼ ਕਰਦਾ ਹੈ। ਬਹੁਤੇ ਬੱਗ ਅਕਸਰ ਗਲਤ-ਢੰਗ ਨਾਲ ਲਿਖੀਆਂ CD ਕਰਕੇ ਹੀ ਹੁੰਦੇ ਹਨ। ਇਹ ਟੈਸਟ ਵਰਤਣ ਲਈ linux mediacheck ਨੂੰ boot:
ਪਰਾਉਟ ਉੱਤੇ ਲਿਖੋ।
mediacheck
ਫੰਕਸ਼ਨ ਬਹੁਤ ਹੀ ਸੰਵੇਦਨਸ਼ੀਲ ਹੈ, ਅਤੇ ਕੁਝ ਵਰਤਣਯੋਗ ਡਿਸਕਾਂ ਨੂੰ ਵੀ ਨਿਕਾਰਾ ਕਹਿ ਸਕਦਾ ਹੈ। ਇਹ ਨਤੀਜਾ ਅਕਸਰ ਡਿਸਕ ਲਿਖਣ ਸਾਫਟਵੇਅਰ ਵਜੋਂ ਵੀ ਹੋ ਸਕਦਾ ਹੈ, ਜਿੰਨ੍ਹਾਂ ਲਈ ISO ਫਾਇਲਾਂ ਤੋਂ ਡਿਸਕ ਬਣਾਉਣ ਦੌਰਾਨ ਪੈਂਡਿੰਗ ਸ਼ਾਮਲ ਨਹੀਂ ਹੁੰਦਾ ਹੈ। mediacheck
ਦੇ ਨਾਲ ਵਧੀਆ ਨਤੀਜਿਆਂ ਲਈ ਹੇਠ ਦਿੱਤੀ ਚੋਣ ਬੂਟ ਸਮੇਂ ਦਿਓ:
linux ide=nodma mediacheck
mediacheck ਫੰਕਸ਼ਨ ਠੀਕ ਤਰ੍ਹਾਂ ਪੂਰਾ ਹੋਣ ਉਪਰੰਤ, DMA ਢੰਗ ਨੂੰ ਇਸ ਦੀ ਠੀਕ ਹਾਲਤ ਵਿੱਚ ਆਉਣ ਲਈ ਮੁੜ-ਚਾਲੂ ਕਰੋ। ਕਈ ਸਿਸਟਮਾਂ ਉੱਤੇ, ਇਹ ਨਤੀਜਾ ਡਿਸਕ ਤੋਂ ਤੇਜ਼ ਇੰਸਟਾਲੇਸ਼ਨ ਕਾਰਵਾਈ ਹੁੰਦਾ ਹੈ। ਤੁਸੀਂ ਮੁੜ-ਚਾਲੂ ਕਰਨ ਦੌਰਾਨ mediacheck
ਚੋਣ ਛੱਡ ਸਕਦੇ ਹੋ।
![]() |
BitTorrent ਆਟੋਮੈਟਿਕ ਫਾਇਲ ਇਕਸਾਰਤਾ ਜਾਂਚ |
---|---|
ਜੇ ਤੁਸੀਂ BitTorrent ਵਰਤਦੇ ਹੋ ਤਾਂ ਕੋਈ ਫਾਇਲਾਂ, ਜੋ ਕਿ ਤੁਸੀਂ ਡਾਊਨਲੋਡ ਕਰਦੇ ਹੋ ਤਾਂ ਆਟੋਮੈਟਿਕ ਹੀ ਜਾਂਚੀਆਂ ਜਾਂਦੀਆਂ ਹਨ। ਜੇ ਤੁਹਾਡੀ ਫਾਇਲ ਡਾਊਨਲੋਡ ਪੂਰਾ ਹੋ ਗਿਆ ਹੋਵੇ ਤਾਂ ਤੁਹਾਨੂੰ ਇਹ ਜਾਂਚਣ ਦੀ ਲੋੜ ਨਹੀਂ ਹੈ। ਇੱਕ ਵਾਰ ਤੁਸੀਂ ਆਪਣੀ CD ਲਿਖ ਲਈ ਤਾਂ ਵੀ ਤੁਸੀਂ mediacheck ਵਰਤ ਸਕਦੇ ਹੋ। |
ਤੁਸੀਂ ਮੈਮੋਰੀ ਟੈਸਟ ਫੇਡੋਰਾ ਇੰਸਟਾਲ ਕਰਨ ਤੋਂ ਪਹਿਲਾਂ boot:
ਪਰਾਉਂਟ ਉੱਤੇ memtest86
ਲਿਖ ਕੇ ਚਾਲੂ ਕਰ ਸਕਦੇ ਹੋ। ਇਹ ਚੋਣ Memtest86 ਇੱਕਲਾ ਮੈਮੋਰੀ ਟੈਸਟ ਪਰੋਗਰਾਮ ਨੂੰ ਐਨਾਕਾਂਡਾ ਦੀ ਬਜਾਏ ਚਲਾਉਦੀ ਹੈ। Memtest86 ਮੈਮੋਰੀ ਟੈਸਟਿੰਗ ਚੱਲਦਾ ਰਹਿੰਦਾ ਹੈ, ਜਦੋਂ ਤੱਕ ਕਿ Esc ਸਵਿੱਚ ਨਾ ਦੱਬੀ ਜਾਵੇ।
![]() |
Memtest86 ਉਪਲੱਬਧਤਾ |
---|---|
ਤੁਹਾਨੂੰ ਇਸ ਸਹੂਲਤ ਦੀ ਵਰਤੋਂ ਕਰਨ ਲਈ ਇੰਸਟਾਲੇਸ਼ਨ ਡਿਸਕ 1 ਜਾਂ ਸੰਕਟਕਾਲੀਨ CD-ROM ਤੋਂ ਬੂਟ ਕਰਨਾ ਪਵੇਗਾ। |
ਫੇਡੋਰਾ ਕੋਰ FTP ਅਤੇ HTTP ਗਰਾਇਕਲ ਇੰਸਟਾਲੇਸ਼ਨ ਲਈ ਸਹਾਇਕ ਹੈ। ਪਰ, ਇੰਸਟਾਲਰ ਈਮੇਜ਼ RAM ਵਿੱਚ ਹੋਣਾ ਚਾਹੀਦਾ ਹੈ ਜਾਂ ਲੋਕਲ ਸਟੋਰੇਜ਼ ਮੀਡਿਆ, ਜਿਵੇਂ ਕਿ ਇੰਸਟਾਲੇਸ਼ਨ ਡਿਸਕ 1 ਵਿੱਚ ਹੋਣਾ ਚਾਹੀਦਾ ਹੈ। ਇਸਕਰਕੇ ਜਿੰਨ੍ਹਾਂ ਸਿਸਟਮਾਂ ਉੱਤੇ 192MiB ਤੋਂ ਵੱਧ ਰੈਮ ਹੈ, ਜਾਂ ਇੰਸਟਾਲੇਸ਼ਨ ਡਿਸਕ 1 ਤੋਂ ਬੂਟ ਕਰਦੇ ਹਨ, ਹੀ ਗਰਾਫੀਕਲ ਇੰਸਟਾਲਰ ਦੀ ਵਰਤੋਂ ਕਰ ਸਕਦੇ ਹਨ। RAM ਤੋਂ ਘੱਟ ਵਾਲੇ ਸਿਸਟਮਾਂ ਲਈ ਇੰਸਟਾਲਰ ਆਪਣੇ ਆਪ ਹੀ ਪਾਠ-ਅਧਾਰਿਤ ਕੰਮ ਕਰੇਗਾ। ਜੇ ਤੁਸੀਂ ਪਾਠ-ਢੰਗ ਇੰਸਟਾਲਰ ਚਲਾਉਣੇ ਚਾਹੁੰਦੇ ਹੋ, ਤਾਂ linux text boot:
ਪਰਾਉਟ ਉੱਤੇ ਲਿਖੋ।
ਕੋਈ ਛੋਟੇ ਉਪਬੋਗੀ ਇੰਟਰਫੇਸ ਬਦਲਾਅ:
ਬੂਟ ਡਰਾਇਵ ਚੁਣਨ ਦੀ ਸਹੂਲਤ
ਤਕਨੀਕੀ ਸਟੋਰੇਜ਼ ਚੋਣਾਂ, ਇੱਕ iSCSI ਟਾਰਗੈਟ ਜੋੜਨ ਅਤੇ dmraid ਜੰਤਰ ਬੰਦ ਕਰਨ ਦੀ ਸਹੂਲਤ ਸਮੇਤ ਹਨ
ਸਮਾਂ-ਖੇਤਰ ਸਫ਼ੇ ਵਿੱਚ ਇੱਕ ਵੱਡਦਰਸ਼ੀ ਸਲਾਇਡਰ ਹੈ, ਜੋ ਕਿ ਚੁਣੇ ਖੇਤਰ ਲਈ ਸੰਸਾਰ ਦੇ ਖੇਤਰ ਨੂੰ ਵੱਖਰਾ ਵੇਖਾਉਦਾ ਹੈ।
ਸੁਧਾਰਿਆ ਲਾਈਵ-CD ਸਹਿਯੋਗ
RAM ਜਾਂ USB ਸਟਿੱਕ ਤੋਂ ਚੱਲਦੇ ਲਾਈਵ ਈਮੇਜ਼ ਨੂੰ ਇਸਟਾਲ ਕਰਨ ਦੀ ਸਮੱਰਥਾ
ਸੁਧਾਰਿਆ IEEE-1394 (Firewire) ਸਹਿਯੋਗ
ਸੋਨੀ ਪਲੇਅਸਟੇਸ਼ਨ 3 ਲਈ ਸੁਧਾਰੀ ਇੰਸਟਾਲੇਸ਼ਨ
ਫਰੈਂਚ ਕੀ-ਬੋਰਡ ਖਾਕਾ latin9 ਵਰਤਦਾ ਹੈ
ਸੁਧਰੀ ਕਿੱਕਸਟਾਰਟ ਇੰਸਟਾਲੇਸ਼ਨ
ਕੁਝ ਸੋਨੀ VAIO ਨੋਟਬੁੱਕਾਂ ਵਿੱਚ ਫੇਡੋਰਾ ਇੰਸਟਾਲ ਕਰਨ ਸਮੇਂ CD-ROM ਨਾਲ ਸਮੱਸਿਆ ਹੈ। ਜੇਕਰ ਇੰਝ ਹੁੰਦਾ ਹੈ ਤਾਂ ਇੰਸਟਾਲੇਸ਼ਨ ਕਾਰਵਾਈ ਨੂੰ ਮੁੜ-ਚਾਲੂ ਕਰਕੇ, ਬੂਟ ਪਰਾਉਟ ਉੱਤੇ ਹੇਠ ਦਿੱਤੀ ਕਮਾਂਡ ਦਿਓ:
pci=off ide1=0x180,0x386
ਇਹ ਚੋਣ ਇੰਸਟਾਲੇਸ਼ਨ ਨੂੰ ਸਧਾਰਨ ਢੰਗ ਨਾਲ ਚੱਲਣ ਲਈ ਸਹਾਇਕ ਹੈ, ਜਦੋਂ ਕਿ ਇਹ ਚੋਣ ਨਾਲ ਨਾ ਖੋਜਿਆ ਗਿਆ ਜੰਤਰ ਪਹਿਲੀਂ ਵਾਰ ਫੇਡੋਰਾ ਚੱਲਣ ਉੱਤੇ ਸੰਰਚਿਤ ਕੀਤਾ ਜਾਵੇਗਾ।
ਸਭ IDE RAID (ਰੇਡ) ਕੰਟਰੋਲਰ ਸਹਿਯੋਗੀ ਨਹੀਂ ਹਨ। ਜੇ ਤੁਹਾਡਾ RAID ਕੰਟਰੋਲਰ ਹਾਲੇ dmraid ਲਈ ਸਹਿਯੋਗੀ ਨਹੀਂ ਹੈ ਤਾਂ ਤੁਸੀਂ ਲਿਨਕਸ ਸਾਫਟਵੇਅਰ RAID ਰਾਹੀਂ RAID ਲਰੀ ਵਿੱਚ ਡਰਾਇਵਾਂ ਜੋੜ ਸਕਦੇ ਹੋ। ਸਹਿਯੋਗੀ ਕੰਟਰੋਲਰਾਂ ਲਈ, ਕੰਪਿਊਟਰ BIOS ਵਿੱਚ ਰੇਡ ਫੰਕਸ਼ਨ ਸੰਰਚਨਾ ਵੇਖੋ।
ਕੁਝ ਸਰਵਰਾਂ ਉੱਤੇ ਕਈ ਨੈੱਟਵਰਕ ਇੰਟਰਫੇਸ ਹੁੰਦੇ ਹਨ, ਜਿਸ ਵਿੱਚ BIOS ਮੁਤਾਬਕ ਪਹਿਲੇਂ ਨੈੱਟਵਰਕ ਇੰਟਰਫੇਸ ਨੂੰ eth0 ਨਹੀਂ ਦਿੱਤਾ ਜਾ ਸਕਦਾ ਹੈ, ਜੋ ਕਿ ਇੰਸਟਾਲਰ ਨੂੰ ਇੱਕ ਵੱਖਰਾ ਨੈੱਟਵਰਕ ਇੰਟਰਫੇਸ ਖੋਜਣ ਲਈ ਕਾਰਨ ਬਣਦਾ ਹੈ, ਜਿਸ ਨੂੰ PXE ਵਰਤੋਂ ਜਾਂਦਾ ਹੈ। ਇਹ ਰਵੱਈਆ ਬਦਲਣ ਲਈ, pxelinux.cfg/* ਸੰਰਚਨਾਂ ਫਾਇਲਾਂ ਵਿੱਚ ਅੱਗੇ ਦਿੱਤੇ ਵਰਤੋਂ:
IPAPPEND 2 APPEND ksdevice=bootif
ਉੱਤੇ ਦਿੱਤੀਆਂ ਚੋਣਾਂ ਇੰਸਟਾਲਰ ਨੂੰ ਉਹੀ ਨੈੱਟਵਰਕ ਇੰਟਰਫੇਸ ਵਰਤਣ ਦੇਵੇਗੀ, ਜੋ ਕਿ BIOS ਅਤੇ PXE ਵਰਤਦੇ ਹਨ। ਤੁਸੀਂ ਅੱਗੇ ਦਿੱਤੀ ਚੋਣ ਵੀ ਵਰਤ ਸਕਦੇ ਹੋ:
ksdevice=link
ਇਹ ਚੋਣ ਇੰਸਟਾਲਰ ਨੂੰ ਪਹਿਲਾਂ ਨੈੱਟਵਰਕ ਜੰਤਰ ਵਰਤਣ ਦੇਵੇਗਾ, ਜੋ ਕਿ ਉਹ ਨੈੱਟਵਰਕ ਸਵਿੱਚ ਨਾਲ ਜੁੜਿਆ ਹੋਇਆ ਲੱਭੇਗਾ।
ਫੇਡੋਰਾ ਅੱਪਗਰੇਡ ਕਰਨ ਲਈ ਸਿਫਾਰਸ਼ੀ ਢੰਗਾਂ ਬਾਰੇ ਜਾਣਕਾਰੀ ਲਈ http://fedoraproject.org/wiki/DistributionUpgradeshttp://fedoraproject.org/wiki/DistributionUpgrades
ਆਮ ਤੌਰ ਉੱਤੇ ਅੱਪਗਰੇਡ ਨਾਲੋਂ ਤਾਜ਼ਾ ਇੰਸਟਾਲ ਕਰਨ ਨੂੰ ਹੀ ਪਹਿਲ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਖਾਸ ਕਰਕੇ ਹੋਰ ਰਿਪੋਜ਼ਟਰੀਆਂ ਤੋਂ ਇੰਸਟਾਲ ਕੀਤੇ ਸਾਫਟਵੇਅਰਾਂ ਵਾਲੇ ਸਿਸਟਮਾਂ ਲਈ। ਜੇਕਰ ਸੁਤੰਤਰ ਧਿਰ ਤੋਂ ਪੈਕੇਜ ਸਿਸਟਮ ਉੱਤੇ ਇੰਸਟਾਲ ਕੀਤੇ ਗਏ ਹੋਣ ਤਾਂ ਇਹਨਾਂ ਦੇ ਕੰਮ ਕਰਨ ਦੀ ਸੰਭਵਾਨਾਂ ਕਾਫ਼ੀ ਘੱਟ ਜਾਂਦੀ ਹੈ। ਜੇ ਤੁਸੀਂ ਤਾਂ ਵੀ ਇੱਕ ਅੱਪਗਰੇਡ ਹੀ ਕਰਨਾ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਜਾਣਕਾਰੀ ਲਾਭਦਾਇਕ ਹੋ ਸਕਦੀ ਹੈ:
ਅੱਪਗਰੇਡ ਕਰਨ ਤੋਂ ਪਹਿਲਾਂ, ਆਪਣੇ ਸਿਸਟਮ ਦਾ ਬੈਕਅੱਪ ਲੈ ਲਵੋ। ਖਾਸ ਤੌਰ ਉੱਤੇ /etc
, /home
ਅਤੇ ਹੋ ਸਕੇ ਤਾਂ /opt
ਅਤੇ /usr/local
ਦਾ, ਜੇ ਨਿੱਜੀ ਲੋੜ ਦੇ ਪੈਕੇਜ ਇੰਸਟਾਲ ਕੀਤੇ ਹਨ, ਨੂੰ ਸੁਰੱਖਿਅਤ ਬਣਾ ਲਵੋ। ਤੁਸੀਂ ਪੁਰਾਣੀ ਇੰਸਟਾਲੇਸ਼ਣ ਦਾ "ਕਲੋਨ" ਨਾਲ ਬਹੁ-ਬੂਟ ਢੰਗ ਵਰਤਣ ਵਾਸਤੇ ਵੱਖਰੇ ਢੰਗ ਨਾਲ ਸੁਰੱਖਿਅਤ ਵਾਪਸੀ ਵਰਤ ਸਕਦੇ ਹੋ। ਇਸ ਹਾਲਤ ਵਿੱਚ, ਬਦਲਵਾ ਬੂਟ ਮੀਡਿਆ ਬਣਾਓ ਜਿਵੇਂ ਕਿ ਗਰੱਬ ਬੂਟ ਫਲਾਪੀ।
![]() |
ਸਿਸਟਮ ਸੰਰਚਨਾ ਬੈਕਅੱਪ |
---|---|
|
ਅੱਪਗਰੇਡ ਕਰਨ ਬਾਅਦ, ਕਮਾਂਡ ਚਲਾਓ:
rpm -qa --last > RPMS_by_Install_Time.txt
ਪੈਕੇਜਾਂ ਲਈ ਆਉਟਪੁੱਟ ਦਾ ਅੰਤ ਵੇਖੋ, ਜੋ ਕਿ ਪ੍ਰੀ-ਡੇਟ ਅੱਪਗਰੇਡ ਹਨ। ਉਹ ਪੈਕੇਜ, ਜੋ ਕਿ ਤੀਜੀ-ਧਿਰ ਰਿਪੋਜ਼ਟਰੀ ਵਿੱਚੋਂ ਹਨ, ਨੂੰ ਹਟਾਓ ਜਾਂ ਅੱਪਗਰੇਡ ਕਰੋ, ਨਹੀਂ ਤਾਂ ਲੋੜ ਮੁਤਾਬਕ ਉਨ੍ਹਾਂ ਨੂੰ ਮੁਖਾਤਬ ਹੋਵੋ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਸ ਭਾਗ ਵਿੱਚ ਫੇਡੋਰਾ ਵਲੋਂ ਸਹਾਇਕ ਜੰਤਰ ਢਾਂਚਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
RPM ਇੱਕ ਪੈਕੇਜ ਦੇ ਕਈ ਢਾਂਚਿਆਂ ਉੱਤੇ ਸਮਾਂਤਰ ਇੰਸਟਾਲੇਸ਼ਨ ਲਈ ਸਹਿਯੋਗੀ ਹੈ। ਇੱਕ ਮੂਲ ਪੈਕੇਜ ਲਿਸਟ, ਜਿਵੇਂ ਕਿ rpm -qa ਵਿੱਚ ਡੁਪਲੀਕੇਟ ਪੈਕੇਜ ਹੋ ਸਕਦੇ ਹਨ, ਜਦੋਂ ਕਿ ਢਾਂਚਾ ਹਾਲੇ ਨਹੀਂ ਵੇਖਾਇਆ ਜਾਂਦਾ ਹੈ, repoquery ਕਮਾਂਡ ਨੂੰ yum-utils ਪੈਕੇਜ ਨਾਲ ਵਰਤੋਂ, ਜੋ ਕਿ ਮੂਲ ਰੂਪ ਵਿੱਚ ਢਾਂਚਾ ਵੇਖਾਉਦੀ ਹੈ। yum-utils ਇੰਸਟਾਲ ਕਰਨ ਲਈ ਅੱਗੇ ਦਿੱਤੀ ਕਮਾਂਡ ਵਰਤੋਂ:
su -c 'yum install yum-utils'
ਸਭ ਪੈਕੇਜਾਂ ਲਈ ਉਨ੍ਹਾਂ ਦੇ ਢਾਂਚੇ ਨਾਲ ਵਰਤਣ ਲਈ rpm ਕਮਾਂਡ ਚਲਾਓ:
rpm -qa --queryformat "%{name}-%{version}-%{release}.%{arch}\n"
ਤੁਸੀਂ ਇਸ ਨੂੰ /etc/rpm/macros
(ਪੂਰੇ ਸਿਸਟਮ ਦੀ ਸੰਰਚਨਾ ਲਈ) ਜਾਂ ~/.rpmmacros
(ਖਾਸ ਉਪਭੋਗੀ ਸੈਟਿੰਗ ਲਈ ਹੀ) ਜੋੜ ਸਕਦੇ ਹੋ। ਇਹ ਬਦਲਾਅ ਢਾਂਚਾ ਲਿਸਟ ਲਈ ਮੂਲ ਕਿਊਰੀ ਲਈ ਹੈ:
%_query_all_fmt %%{name}-%%{version}-%%{release}.%%{arch}
ਇਹ ਭਾਗ ਵਿੱਚ ਉਹ ਜਾਣਕਾਰੀ ਹੈ, ਜੋ ਕਿ ਤੁਹਾਨੂੰ ਫੇਡੋਰਾ ਅਤੇ PPC ਜੰਤਰ ਪਲੇਟਫਾਰਮ ਬਾਰੇ ਜਾਣਨ ਲਈ ਫਾਇਦੇਮੰਦ ਹੋ ਸਕਦੀ ਹੈ।
ਘੱਟੋ-ਘੱਟ CPU: PowerPC G3 / POWER3
ਫੇਡੋਰਾ 7 ਸਿਰਫ਼ Apple Power Macintosh ਦੇ "New World" ਉਤਪਾਦਨ, ਜੋ ਕਿ circa 1999 ਤੋਂ ਬਾਅਦ ਭੇਜਿਆ ਗਿਆ ਹੈ, ਲਈ ਸਹਾਇਕ ਹੈ।
ਫੇਡੋਰਾ 7 IBM pSeries, IBM RS/6000, Genesi Pegasos II, ਅਤੇ IBM Cell ਬਰਾਡਬੈਂਡ ਇੰਜਣ ਮਸ਼ੀਨਾਂ ਲਈ ਵੀ ਸਹਾਇਕ ਹੈ।
ਫੇਡੋਰਾ 7 ਵਿੱਚ ਗਿਜਿਸੀ ਈਫੀਕਾ ਲਈ ਅਤੇ ਸੋਨੀ ਪਲੇਅਸਟੇਸ਼ਨ 3 ਲਈ ਨਵੇਂ ਹਾਰਡਵੇਅਰ ਲਈ ਸਹਿਯੋਗ ਸ਼ਾਮਲ ਹੈ।
ਪਾਠ ਢੰਗ ਲਈ ਸਿਫਾਰਸ਼ੀ: 233 MHz G3 ਜਾਂ ਵਧੀਆ, 128MiB ਰੈਮ।
ਗਰਾਫੀਕਲ ਲਈ: 400 MHz G3 ਜਾਂ ਵਧੀਆ, 256MiB ਰੈਮ।
ਹੇਠਾਂ ਡਿਸਕ ਥਾਂ ਫੇਡੋਰਾ 7 ਵਲੋਂ ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਲਈ ਜਾਣ ਵਾਲੀ ਡਿਸਕ ਥਾਂ ਹੈ। ਪਰ, ਇੰਸਟਾਲੇਸ਼ਨ ਦੌਰਾਨ ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਹੋਰ ਡਿਸਕ ਥਾਂ ਦੀ ਲੋੜ ਰਹਿੰਦੀ ਹੈ। ਹੋਰ ਡਿਸਕ ਥਾਂ /Fedora/base/stage2.img
(ਇੰਸਟਾਲੇਸ਼ਨ ਡਿਸਕ 1 ਉੱਤੇ)ਤੋਂ ਇਲਾਵਾ ਇੰਸਟਾਲ ਕੀਤੇ ਸਿਸਟਮ ਉੱਤੇ /var/lib/rpm
ਵਿੱਚ ਫਾਇਲਾਂ ਦਾ ਆਕਾਰ ਹੁੰਦੀ ਹੈ।
ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ "ਹਰੇਕ" ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ। ਪੂਰਾ ਪੈਕੇਜ ਲਈ 9 GB ਡਿਸਕ ਥਾਂ ਚਾਹੀਦੀ ਹੈ।
ਨਾਲ ਹੀ, ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਲੋੜ ਹੈ, ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।
ਫੇਡੋਰਾ ਕੋਰ 6 ਵਿੱਚ 64KiB ਸਫ਼ਿਆਂ ਨਾਲ ਸੰਖੇਪ ਤਜਰਬੇ ਬਾਅਦ, PowerPC64 ਕਰਨਲ ਨੂੰ ਹੁਣ 4KiB ਸਫ਼ਿਆਂ ਲਈ ਬਦਲ ਦਿੱਤਾ ਗਿਆ ਹੈ। ਇੰਸਟਾਲਰ ਅੱਪਗਰੇਡ ਦੌਰਾਨ ਆਟੋਮੈਟਿਕ ਹੀ ਕਿਸੇ ਸਵੈਪ ਭਾਗ ਨੂੰ ਮੁੜ-ਫਾਰਮੈਟ ਕਰੇਗਾ।
ਐਪਲ ਸਿਸਟਮਾਂ ਉੱਤੇ Option ਸਵਿੱਚ PC ਉੱਤੇ Alt ਸਵਿੱਚ ਬਰਾਬਰ ਹੈ। ਦਸਤਾਵੇਜ਼ਾਂ ਅਤੇ ਇੰਸਟਾਲਰ ਵਿੱਚ ਜਿੱਥੇ ਵੀ Alt ਸਵਿੱਚ ਬਾਰੇ ਜਾਣਕਾਰੀ ਹੋਵੇ, Option ਸਵਿੱਚ ਦੀ ਵਰਤੋਂ ਕਰੋ। ਕੁਝ ਸਵਿੱਚ ਸੰਯੋਗਾਂ ਵਿੱਚ ਤੁਹਾਨੂੰ Option ਨੂੰ Fn ਸਵਿੱਚ ਨਾਲ ਵਰਤਣਾ ਪਵੇਗਾ, ਜਿਵੇਂ ਕਿOption-Fn-F3 ਨੂੰ ਵੁਰਚੁਅਲ ਟਰਮੀਨਲ tty3 ਖੋਲ੍ਹਣ ਲਈ।
ਫੇਡੋਰਾ ਇੰਸਟਾਲੇਸ਼ਨ ਡਿਸਕ 1 ਸਹਿਯੋਗ ਹਾਰਡਵੇਅਰ ਉੱਤੇ ਬੂਟ ਕਰਨਯੋਗ ਹੈ। ਇਸ ਤੋਂ ਬਿਨਾਂ, ਇਸ ਡਿਸਕ ਉੱਤੇ images/
ਵਿੱਚ ਬੂਟ ਹੋਣਯੋਗ CD ਈਮੇਜ਼ ਮੌਜੂਦ ਹੁੰਦਾ ਹੈ। ਇਹ ਈਮੇਜ਼ ਸਿਸਟਮ ਹਾਰਡਵੇਅਰ ਮੁਤਾਬਕ ਵੱਖ ਵੱਖ ਰਵੱਈਆ ਵੇਖਾ ਸਕਦੇ ਹਨ:
ਆਮ ਮਸ਼ੀਨਾਂ ਉੱਤੇ, ਬੂਟਲੋਡਰ ਇੰਸਟਾਲ ਡਿਸਕ ਤੋਂ ਆਟੋਮੈਟਿਕ ਹੀ ਢੁੱਕਵੇਂ 32-ਬਿੱਟ ਜਾਂ 64-ਬਿੱਟ ਇੰਸਟਾਲਰ ਨੂੰ ਬੂਟ ਕਰਵਾ ਦਿੰਦਾ ਹੈ। ਮੂਲ ਗਨੋਮ-ਊਰਜਾ-ਮੈਨੇਜਰ ਪੈਕੇਜ ਵਿੱਚ ਊਰਜਾ ਪਰਬੰਧ ਸਹਿਯੋਗ, ਸਲੀਪ ਅਤੇ ਬਲੈਕਲਾਈਟ ਪੱਧਰ ਪਰਬੰਧ ਸਮੇਤ ਹੈ। ਉਪਭੋਗੀ, ਜਿੰਨ੍ਹਾਂ ਲਈ ਲੋੜ ਬਹੁਤ ਗੁੰਝਲਦਾਰ ਹਨ, apmud ਪੈਕੇਜ ਦੀ ਵਰਤੋਂ ਕਰ ਸਕਦੇ ਹਨ। ਇੰਸਟਾਲੇਸ਼ਨ ਤੋਂ ਬਾਦ apmud ਇੰਸਟਾਲ ਕਰਨ ਲਈ ਅੱਗੇ ਦਿੱਤੀ ਕਮਾਂਡ ਦਿਓ:
su -c 'yum install apmud'
64-bit IBM pSeries (POWER4/POWER5), ਮੌਜੂਦਾ iSeries ਮਾਡਲ. ਓਪਰਨ-ਫਾਇਰਮਵੇਅਰ ਨੂੰ ਸੀਡੀ ਤੋਂ ਬੂਟ ਕਰਨ ਕਰਵਾਉਣ ਉਪਰੰਤ, ਬੂਟ ਲੋਡਰ yaboot ਆਟੋਮੈਟਿਕ ਹੀ 64-ਬਿੱਟ ਇੰਸਟਾਲਰ ਨੂੰ ਬੂਟ ਕਰਵਾਉਦਾ ਹੈ।
IBM "Legacy" iSeries (POWER4). "ਪੁਰਾਤਨ (Legacy)" iSeries ਮਾਡਲਾਂ ਲਈ, ਜੋ ਕਿ ਓਪਨ-ਫਾਇਰਮਵੇਅਰ ਨਹੀਂ ਵਰਤਦੇ, ਲਈ ਇੰਸਟਾਲੇਸ਼ਨ ਟਰੀ ਦੀ images/iSeries
ਡਾਇਰੈਕਟਰੀ ਵਿੱਚ ਬੂਟ ਈਮੇਜ਼ ਹੋਣਾ ਚਾਹੀਦਾ ਹੈ।
32-bit CHRP (IBM RS/6000 ਅਤੇ ਹੋਰ). ਓਪਨ-ਫਾਇਰਮਵੇਅਰ ਨੂੰ ਸੀਡੀ ਤੋਂ ਬੂਟ ਕਰਨ ਉਪਰੰਤ, linux32
ਬੂਟ ਈਮੇਜ਼ ਨੂੰ boot:
ਉੱਤੋਂ ਚੁਣੋ ਤਾਂ ਕਿ 32-ਬਿੱਟ ਇੰਸਟਾਲਰ ਚਾਲੂ ਕੀਤਾ ਜਾ ਸਕੇ। ਨਹੀਂ ਤਾਂ 64-ਬਿੱਟ ਇੰਸਟਾਲਰ ਚਾਲੂ ਹੋਵੇਗਾ ਅਤੇ ਫੇਲ੍ਹ ਹੋ ਜਾਵੇਗਾ।
Genesi Pegasos II. ਲਿਖਣ ਸਮੇਂ ਤੱਕ ISO9660 ਫਾਇਲ ਸਿਸਟਮ ਲਈ ਪੂਰੀ ਤਰ੍ਹਾਂ ਸਹਿਯੋਗ ਫਾਇਰਮਵੇਅਰ ਪੀਗਾਸੋਸ ਲਈ ਹਾਲੇ ਤੱਕ ਰੀਲਿਜ਼ ਨਹੀਂ ਸੀ ਹੋਇਆ। ਪਰ ਤੁਸੀਂ ਨੈੱਟਵਰਕ ਬੂਟ ਈਮੇਜ਼ ਨੂੰ ਵਰਤ ਸਕਦੇ ਹੋ। ਓਪਨਫਾਇਰਮਵੇਅਰ ਉੱਤੇ, ਹੇਠ ਦਿੱਤੀ ਕਮਾਂਡ ਦਿਓ:
boot cd: /images/netboot/ppc32.img
ਤੁਹਾਨੂੰ ਪੀਗਾਸੋਸ ਉੱਤੇ ਓਪਨ-ਫਾਇਰਮਵੇਅਰ ਦੀ ਸੰਰਚਨਾ ਵੀ ਖੁਦ ਕਰਨੀ ਪਵੇਗੀ ਤਾਂ ਕਿ ਇੰਸਟਾਲ ਹੋਇਆ ਫੇਡੋਰਾ ਸਿਸਟਮ ਬੂਟਯੋਗ ਹੋ ਸਕੇ। ਇਹ ਕਰਨ ਲਈ, boot-device
ਅਤੇ boot-file
ਵੇਰੀਬਲ ਢੁੱਕਵੇਂ ਰੂਪ ਵਿੱਚ ਸੈੱਟ ਕਰੋ।
Genesi Efika. ਲਿਖਣ ਸਮੇਂ, ਈਫਿਕਾ ਦੇ ਫਾਇਰਵਾਈਰ ਵਿੱਚ ਇੱਕ ਬੱਗ ਹੈ, ਜੋ ਕਿ yaboot ਬੂਟਲੋਡਰ ਨੂੰ ਠੀਕ ਤਰ੍ਹਾਂ ਕੰਮ ਕਰਨ ਤੋਂ ਰੋਕਦਾ ਹੈ। ਇੱਕ ਅੱਪਡੇਟ ਫਾਇਰਮਵੇਅਰ ਅਪਰੈਲ 2007 ਵਿੱਚ ਉਪਲੱਬਧ ਹੋਣਾ ਚਾਹੀਦਾ ਹੈ, ਜੋ ਕਿ ਫੇਡੋਰਾ 7 ਦੇ ਰੀਲਿਜ਼ ਤੋਂ ਪਹਿਲਾਂ ਹੈ। ਇਹ ਠੀਕ ਹੋਏ ਫਾਇਰਮਵੇਅਰ ਨਾਲ ਈਫਿਕਾ ਉੱਤੇ ਇੰਸਟਾਲੇਸ਼ਨ ਪੀਗਾਸੋਸ 2 ਵਾਂਗ ਹੀ ਹੋਵੇਗੀ।
ਸੋਨੀ ਪਲੇਅਸਟੇਸ਼ਨ 3. ਪਲੇਅਸਟੇਸ਼ਨ 3 ਉੱਤੇ ਇੰਸਟਾਲ ਕਰਨ ਲਈ, ਪਹਿਲਾਂ ਫਾਇਰਮਵੇਅਰ 1.60 ਜਾਂ ਨਵੇਂ ਲਈ ਅੱਪਡੇਟ ਕਰੋ। "Other OS" ਬੂਟ ਲੋਡਰ ਫਲੈਸ਼ ਉੱਤੇ http://www.playstation.com/ps3-openplatform/manual.html ਹਦਾਇਤਾਂ ਮੁਤਾਬਕ ਇੰਸਟਾਲ ਹੋਣਾ ਚਾਹੀਦਾ ਹੈ। ਇੱਕ ਢੁੱਕਵਾਂ ਬੂਟ ਲੋਡਰ ਈਮੇਜ਼ ਨੂੰ ਫੇਡੋਰਾ 7 ਇੰਸਟਾਲ ਮੀਡਿਆ ਉੱਤੇ ਰੱਖਿਆ ਹੋਣਾ ਚਾਹੀਦਾ ਹੈ। ਇੱਕ ਵਾਰ ਬੂਟ ਲੋਡਰ ਇੰਸਟਾਲ ਹੋ ਗਿਆ ਤਾਂ ਪਲੇਅਸਟੇਸ਼ਨ 3 ਨੂੰ ਫੇਡੋਰਾ ਇੰਸਟਾਲ ਮੀਡਿਆ ਤੋਂ ਬੂਟ ਕਰਵਾਉਣਾ ਚਾਹੀਦਾ ਹੈ। ਗਰਾਫੀਕਲ ਬੂਟ ਮੇਨੂ ਤੋਂ linux64
ਦੀ ਚੋਣ ਕਰੋ। ਫੇਡੋਰਾ ਅਤੇ ਪਲੇਅਸਟੇਸ਼ਨ 3 ਜਾਂ PowerPC ਉੱਤੇ ਫੇਡੋਰਾ ਬਾਰੇ ਆਮ ਜਾਣਕਾਰੀ ਲਈ ਫੇਡੋਰਾ-PPC ਮੇਲਿੰਗ ਲਿਸਟ ਦੇ ਮੈਂਬਰ ਬਣੋ ਜਾਂ #fedofa-ppc
ਚੈਨਲ ਨੂੰ ਫਰੀ-ਨੋਡ ਉੱਤੇ ਵੇਖੋ।
ਨੈੱਟਵਰਕ ਬੂਟਿੰਗ. ਇੰਸਟਾਲਰ ਕਰਨਲ ਅਤੇ ramdisk ਨੂੰ ਰੱਖਣ ਵਾਲਾ ਇੱਕਲਾ ਈਮੇਜ ਇੰਸਟਾਲੇਸ਼ਨ ਟਰੀ ਦੀ images/netboot
ਡਾਇਰੈਕਟਰੀ ਵਿੱਚ ਮੌਜੂਦ ਹੈ। ਇਹ TFTP ਨਾਲ ਨੈੱਟਵਰਕ ਬੂਟ ਕਰਨ ਹੈ, ਪਰ ਇਹ ਕਈ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ।
yaboot ਲੋਡਰ IBM pSeries ਅਤੇ ਐਪਲ ਮੈਕਨਾਤੋਸ਼ ਲਈ TFTP ਬੂਟਿੰਗ ਲਈ ਸਹਿਯੋਗੀ ਹੈ। ਫੇਡੋਰਾ ਪ੍ਰੋਜੈਕਟ netboot ਦੀ ਬਜਾਏ yaboot ਵਰਤਣ ਦੀ ਸਿਫ਼ਾਰਸ਼ ਕਰਦਾ ਹੈ।
ਇਹ ਭਾਗ ਵਿੱਚ ਕੋਈ ਖਾਸ ਜਾਣਕਾਰੀ ਹੋ ਸਕਦੀ ਹੈ, ਜੋ ਕਿ ਤੁਸੀਂ ਫੇਡੋਰਾ ਜਾਂ x86 ਜੰਤਰ ਪਲੇਟਫਾਰਮ ਬਾਰੇ ਨਹੀਂ ਜਾਣਦੇ ਹੋ ਸਕਦੇ ਹੋ।
ਫੇਡੋਰਾ 7 ਦੇ ਖਾਸ ਫੀਚਰ ਇੰਸਟਾਲੇਸ਼ਨ ਦੌਰਾਨ ਜਾਂ ਬਾਅਦ ਵਿੱਚ ਵਰਤਣ ਲਈ, ਤੁਹਾਨੂੰ ਹੋਰ ਹਾਰਡਵੇਅਰ ਜੰਤਰ ਭਾਗ ਜਿਵੇਂ ਕਿ ਵੀਡਿਓ ਜਾਂ ਨੈੱਟਵਰਕ ਕਾਰਡ ਦੇ ਵੇਰਵੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
CPU ਹਦਾਇਤਾਂ ਨੂੰ Intel ਪਰੋਸੈਸਰਾਂ ਦੇ ਰੂਪ ਵਿੱਚ ਹੀ ਦਿੱਤਾ ਗਿਆ ਹੈ। ਹੋਰ ਪਰੋਸੈਸਰ, ਜਿਵੇਂ ਕਿ AMD, Cyrix ਅਤੇ VIA ਉਹਨਾਂ ਦੇ ਅਨੁਸਾਰੀ Intel ਪਰੋਸੈਸਰਾਂ ਦੇ ਬਰਾਬਰ ਹੀ ਹਨ, ਜਿੰਨਾਂ ਨੂੰ ਵੀ ਫੇਡੋਰਾ ਕੋਰ ਲਈ ਵਰਤਿਆ ਜਾ ਸਕਦਾ ਹੈ।
ਫੇਡੋਰਾ 7 ਲਈ ਇੱਕ ਇੰਟੈੱਲ ਪੈਂਟੀਅਮ ਜਾਂ ਵਧੀਆ ਪ੍ਰੋਸੈਸਰ ਚਾਹੀਦਾ ਹੈ ਅਤੇ ਇਹ ਪੈਂਟੀਅਮ 4 ਜਾਂ ਨਵੇਂ ਪ੍ਰੋਸੈਸਰਾਂ ਲਈ ਢੁੱਕਵੇਂ ਰੂਪ ਤਿਆਰ ਕੀਤਾ ਗਿਆ ਹੈ।
ਪਾਠ ਢੰਗ ਲਈ ਸਿਫਾਰਸ਼ੀ: 200 MHz Pentium-class ਜਾਂ ਵਧੀਆ
ਗਰਾਫੀਕਲ ਲਈ ਸਿਫ਼ਰਾਸ਼ੀ: 400 MHz Pentium II ਜਾਂ ਵਧੀਆ
ਪਾਠ-ਢੰਗ ਲਈ ਘੱਟੋ-ਘੱਟ RAM: 128MiB
ਗਰਾਫੀਕਲ ਲਈ ਘੱਟੋ-ਘੱਟ RAM: 192MiB
ਗਰਾਫੀਕਲ ਲਈ ਸਿਫਾਰਸ਼ੀ RAM: 256MiB
ਹੇਠਾਂ ਡਿਸਕ ਥਾਂ ਫੇਡੋਰਾ 7 ਵਲੋਂ ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਲਈ ਜਾਣ ਵਾਲੀ ਡਿਸਕ ਥਾਂ ਹੈ। ਪਰ, ਇੰਸਟਾਲੇਸ਼ਨ ਦੌਰਾਨ ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਹੋਰ ਡਿਸਕ ਥਾਂ ਦੀ ਲੋੜ ਰਹਿੰਦੀ ਹੈ। ਹੋਰ ਡਿਸਕ ਥਾਂ ਇੰਸਟਾਲੇਸ਼ਨ ਡਿਸਕ 1 ਉੱਤੇ /Fedora/base/stage2.img
ਤੋਂ ਇਲਾਵਾਂ ਇੰਸਟਾਲ ਕੀਤੇ ਸਿਸਟਮ ਉੱਤੇ /var/lib/rpm
ਵਿੱਚ ਫਾਇਲਾਂ ਦਾ ਆਕਾਰ ਹੁੰਦੀ ਹੈ।
ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ "ਹਰੇਕ" ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ। ਪੂਰਾ ਪੈਕੇਜ ਲਈ 9 GB ਡਿਸਕ ਥਾਂ ਚਾਹੀਦੀ ਹੈ।
ਨਾਲ ਹੀ, ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਲੋੜ ਹੈ, ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।
ਇਹ ਭਾਗ ਵਿੱਚ ਕੋਈ ਖਾਸ ਜਾਣਕਾਰੀ ਹੈ, ਜੋ ਕਿ ਫੇਡੋਰਾ ਅਤੇ x86_64 ਜੰਤਰ ਪਲੇਟਫਾਰਮ ਲਈ ਤੁਹਾਡੀ ਸਹਾਇਤਾ ਕਰ ਸਕਦੀ ਹੈ।
ਫੇਡੋਰਾ 7 ਦੇ ਖਾਸ ਫੀਚਰ ਇੰਸਟਾਲੇਸ਼ਨ ਦੌਰਾਨ ਜਾਂ ਬਾਅਦ ਵਿੱਚ ਵਰਤਣ ਲਈ, ਤੁਹਾਨੂੰ ਹੋਰ ਹਾਰਡਵੇਅਰ ਜੰਤਰ ਭਾਗ ਜਿਵੇਂ ਕਿ ਵੀਡਿਓ ਜਾਂ ਨੈੱਟਵਰਕ ਕਾਰਡ ਦੇ ਵੇਰਵੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਪਾਠ-ਢੰਗ ਲਈ ਘੱਟੋ-ਘੱਟ RAM: 128MiB
ਗਰਾਫੀਕਲ ਲਈ ਘੱਟੋ-ਘੱਟ RAM: 256MiB
ਗਰਾਫੀਕਲ ਲਈ ਸਿਫਾਰਸ਼ੀ RAM: 512MiB
ਹੇਠਾਂ ਡਿਸਕ ਥਾਂ ਫੇਡੋਰਾ 7 ਵਲੋਂ ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਲਈ ਜਾਣ ਵਾਲੀ ਡਿਸਕ ਥਾਂ ਹੈ। ਪਰ, ਇੰਸਟਾਲੇਸ਼ਨ ਦੌਰਾਨ ਇੰਸਟਾਲੇਸ਼ਨ ਵਾਤਾਵਰਨ ਦੇ ਸਹਿਯੋਗ ਲਈ ਹੋਰ ਡਿਸਕ ਥਾਂ ਦੀ ਲੋੜ ਰਹਿੰਦੀ ਹੈ। ਹੋਰ ਡਿਸਕ ਥਾਂ ਇੰਸਟਾਲੇਸ਼ਨ ਡਿਸਕ 1 ਉੱਤੇ /Fedora/base/stage2.img
ਤੋਂ ਇਲਾਵਾਂ ਇੰਸਟਾਲ ਕੀਤੇ ਸਿਸਟਮ ਉੱਤੇ /var/lib/rpm
ਵਿੱਚ ਫਾਇਲਾਂ ਦਾ ਆਕਾਰ ਹੁੰਦੀ ਹੈ।
ਤਜਰਬੇ ਅਧੀਨ ਸ਼ਬਦਾਂ ਵਿੱਚ,ਹੋਰ ਖਾਲੀ ਥਾਂ ਘੱਟੋ-ਘੱਟ ਇੰਸਟਾਲੇਸ਼ਨ ਲਈ 90 MiB ਤੋਂ ਲੈਕੇ "ਹਰੇਕ" ਇੰਸਟਾਲ ਲਈ 175 MiB ਤੱਕ ਹੋ ਸਕਦੀ ਹੈ। ਪੂਰਾ ਪੈਕੇਜ ਲਈ 9 GB ਡਿਸਕ ਥਾਂ ਚਾਹੀਦੀ ਹੈ।
ਨਾਲ ਹੀ, ਕਿਸੇ ਵੀ ਹੋਰ ਉਪਭੋਗੀ ਲਈ ਹੋਰ ਥਾਂ ਦੀ ਲੋੜ ਹੈ, ਅਤੇ 5% ਖਾਲੀ ਥਾਂ ਸਿਸਟਮ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਲੋੜੀਦੀ ਹੈ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ ਰੀਲਿਜ਼ ਵਿੱਚ ਕਈ ਲਾਈਵ ISO ਈਮੇਜ਼ ਪੁਰਾਣੇ ਇੰਸਟਾਲੇਸ਼ਨ ਢੰਗਾਂ ਦੇ ਨਾਲ ਦਿੱਤੇ ਜਾ ਰਹੇ ਹਨ। ਇਹ ISO ਈਮੇਜ਼ ਬੂਟ-ਹੋਣ ਯੋਗ ਹਨ ਅਤੇ ਤੁਸੀਂ ਇਨ੍ਹਾਂ ਨੂੰ ਮੀਡਿਆ ਉਤੇ ਲਿਖ ਕੇ ਫੇਡੋਰਾ ਵੇਖਣ ਲਈ ਵਰਤ ਸਕਦੇ ਹੋ। ਇਨ੍ਹਾਂ ਵਿੱਚ ਫੀਚਰ ਸ਼ਾਮਲ ਹੈ, ਜਿਸ ਨਾਲ ਤੁਸੀਂ ਲਾਈਵ ਈਮੇਜ਼ ਸਮੱਗਰੀ ਨੂੰ ਆਪਣੀ ਹਾਰਡ ਡਰਾਇਵ ਉੱਤੇ ਵਧੀਆ ਕਾਰਗੁਜ਼ਾਰੀ ਲਈ ਵਰਤ ਸਕਦੇ ਹੋ।
ਫੇਡੋਰਾ 7 ਲਈ 3 ਲਾਈਵ ਈਮੇਜ਼ ਉਪਲੱਬਧ ਹਨ।
ਫੇਡੋਰਾ 7 i386 ਡੈਸਕਟਾਪ CD ਹੈ। ਇਹ CD ਆਕਾਰ ਦਾ ਈਮੇਜ਼ i386 ਮਸ਼ੀਨਾਂ ਲਈ ਹੈ। ਇਸ ਵਿੱਚ ਗਨੋਮ ਡੈਸਕਟਾਪ ਵਾਤਾਵਰਨ ਸ਼ਾਮਲ ਹੈ, ਜੋ ਕਿ ਫੇਡੋਰਾ ਭਾਸ਼ਾ ਸਹਿਯੋਗ ਨਾਲ ਜੁੜਿਆ ਹੋਇਆ ਹੈ ਅਤੇ ਫੇਡੋਰਾ ਵਿੱਚ ਉਪਲੱਬਧ ਉਤਪਾਦਨ ਕਾਰਜਾਂ ਦਾ ਮੁੱਢਲਾ ਸੈੱਟ ਹੈ।
ਫੇਡੋਰਾ 7 x86_64 ਡੈਸਕਟਾਪ DVD ਹੈ। ਇਹ DVD ਆਕਾਰ ਦਾ ਈਮੇਜ਼ x86_64 ਮਸ਼ੀਨਾਂ ਲਈ ਹੈ। ਇਸ ਦੀ ਗੁਣ i386 ਡੈਸਕਟਾਪ ਵਾਲੇ ਹੀ ਹਨ ਅਤੇ ਬਹੁ-ਲਾਇਬੇਰੀ ਪੈਕੇਜ ਸ਼ਾਮਲ ਹਨ।
ਫੇਡੋਰਾ 7 i386 KDE ਡੈਸਕਟਾਪ CD ਹੈ। ਇਹ CD ਆਕਾਰ ਦਾ ਈਮੇਜ਼ i386 ਮਸ਼ੀਨਾਂ ਲਈ ਹੈ। ਇਸ ਵਿੱਚ KDE ਡੈਸਕਟਾਪ ਵਾਤਾਵਰਨ ਅਤੇ KDE ਕਾਰਜਾਂ ਦਾ ਵੱਡਾ ਸੈੱਟ ਹੈ। ਇਹ ਈਮੇਜ਼ ਅੰਗਰੇਜ਼ੀ ਭਾਸ਼ਾ ਲਈ ਹੀ ਪੂਰੀ ਤਰ੍ਹਾਂ ਸਹਿਯੋਗੀ ਹੈ। ਗਨੋਮ ਅਧਾਰਿਤ ਲਾਈਵ ਈਮੇਜ਼ ਵਿੱਚ ਓਪਨ-ਆਫਿਸ ਦਫ਼ਤਰ ਥਾਂ ਬਚਾਉਣ ਲਈ ਨਹੀਂ ਰੱਖਿਆ ਗਿਆ ਹੈ। ਉਸ ਵਿੱਚ ਅਬੀ-ਵਰਡ ਅਤੇ ਹੋਰ ਭਾਸ਼ਾਵਾਂ ਲਈ ਸਹਿਯੋਗ ਹੈ। KDE ਲਾਈਵ CD ਕੇ-ਆਫਿਸ ਦੀ ਵਰਤੋਂ ਕੀਤੀ ਗਈ ਹੈ। ਫੇਡੋਰਾ ਲਾਈਵ ਈਮੇਜ਼ i586
ਢੰਗ ਦੀਆਂ ਮਸ਼ੀਨਾਂ ਉੱਤੇ ਸਹਿਯੋਗੀ ਨਹੀਂ ਹੈ। ਫੇਡੋਰਾ ਨੂੰ i586
ਉੱਤੇ ਇੰਸਟਾਲ ਕਰਨ ਲਈ, ਤੁਹਾਨੂੰ ਮੂਲ ਇੰਸਟਾਲੇਸ਼ਨ ਢੰਗ ਹੀ ਵਰਤਣਾ ਪਵੇਗਾ।
ਲਾਈਵ ਈਮੇਜ਼ ਕਿਸੇ ਵੀ ਮਸ਼ੀਨ ਉੱਤੇ ਬੂਟ ਕਰ ਸਕਦੇ ਹਨ, ਜੋ ਕਿ CD-ROM ਤੋਂ ਬੂਟ ਕਰਨ ਲਈ ਸਹਾਇਕ ਹੈ। CD ਤੋਂ ਬੂਟ ਕਰਨ ਉਪਰੰਤ, ਤੁਸੀਂ ਲਾਗਇਨ ਕਰਕੇ ਫੇਡੋਰਾ(fedora)
ਉਪਭੋਗੀ ਦੇ ਤੌਰ ਉੱਤੇ ਡੈਸਕਟਾਪ ਵਾਤਾਵਰਨ ਵਰਤ ਸਕਦੇ ਹੋ। ਲਾਗਇਨ ਕਰਨ ਲਈ ਗੁਪਤ-ਕੋਡ ਨੂੰ ਖਾਲੀ ਰਹਿਣ ਦਿਓ। ਲਾਈਵ ਈਮੇਜ਼ ਆਟੋਮੈਟਿਕ ਲਾਗਇਨ ਨਹੀਂ ਕਰਦੇ ਤਾਂ ਕਿ ਉਪਭੋਗੀ ਆਪਣੀ ਲੋੜ ਮੁਤਾਬਕ ਭਾਸ਼ਾ ਚੁਣ ਸਕਣ। ਲਾਗਇਨ ਕਰਨ ਉਪਰੰਤ, ਜੇ ਤੁਸੀਂ ਲਾਈਵ ਈਮੇਜ਼ ਨੂੰ ਆਪਣੀ ਹਾਰਡ-ਡਿਸਕ ਉੱਤੇ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਡੈਸਕਟਾਪ ਉੱਤੇ ਮੌਜੂਦ Install to Hard Drive ਆਈਕਾਨ ਨੂੰ ਕਲਿੱਕ ਕਰੋ।
ਲਾਈਵ ਈਮੇਜ਼ ਨੂੰ ਵਰਤਣ ਦਾ ਇੱਕ ਹੋਰ ਢੰਗ ਹੈ ਉਨ੍ਹਾਂ ਨੂੰ USB ਸਟਿੱਕ ਵਿੱਚ ਰੱਖਣ ਦਾ। ਇਹ ਕਰਨ ਲਈ, ਡਿਵੈਲਪਮਿੰਟ ਰਿਪੋਜ਼ਟਰੀ ਵਿੱਚੋਂ livecd-tools ਵਰਤੋਂ। ਤਦ livecd-iso-to-stick ਸਕ੍ਰਿਪਟ ਚਲਾਓ:
/usr/bin/livecd-iso-to-stick /path/to/live.iso /dev/sdb1
/dev/sdb1
ਨੂੰ ਭਾਗ ਨਾਲ ਬਦਲ ਦਿਓ, ਜਿੱਥੇ ਕਿ ਈਮੇਜ਼ ਰੱਖਿਆ ਹੈ।
ਇਹ ਇੱਕ ਨੁਕਸਾਨਦਾਇਕ ਕਾਰਵਾਈ ਨਹੀਂ ਹੈ, ਤੁਹਾਡੀ ਮੌਜੂਦਾ USB ਸਟਿੱਕ ਉੱਤੇ ਮੌਜੂਦ ਕਿਸੇ ਵੀ ਡਾਟੇ ਨੂੰ ਸੁਰੱਖਿਅਤ ਰੱਖਿਆ ਜਾਵੇਗਾ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਹੇਠਲੇ ਹਿੱਸੇ ਵਿੱਚ ਪੈਕੇਜਾਂ ਨਾਲ ਸੰਬੰਧਿਤ ਜਾਣਕਾਰੀ ਹੈ ਜਿਸ ਵਿੱਚ ਫੇਡੋਰਾ 7 ਲਈ ਜ਼ਰੂਰੀ ਤਬਦੀਲੀਆਂ ਸ਼ਾਮਲ ਹਨ। ਅਸਾਨ ਵਰਤੋਂ ਲਈ, ਇਹ ਆਮ ਤੌਰ ਉੱਤੇ ਇਹਨਾਂ ਨੂੰ ਇੰਸਟਾਲੇਸ਼ਨ ਸਿਸਟਮ ਦੇ ਅਨੁਸਾਰ ਹੀ ਗਰੁੱਪ ਰੱਖਿਆ ਗਿਆ ਹੈ।
PC ਸਪੀਕਰ ਨੂੰ ਇਹ ਰੀਲਿਜ਼ ਵਿੱਚ ਮੂਲ ਰੂਪ ਰਾਹੀਂ ਚਾਲੂ ਰੱਖਿਆ ਗਿਆ ਹੈ, ਪਰ ਕਈ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ:
ਇਹ ਦੀ ਆਵਾਜ਼ ਇੱਕ ਸੁਣਨਯੋਗ ਪੱਧਰ ਤੱਕ ਘਟਾਉਣ ਜਾਂ ਪੂਰੀ ਤਰ੍ਹਾਂ ਬੰਦ ਕਰਨ ਲਈ alsamixer ਵਿੱਚ PC ਸਪੀਕ
ਲਈ ਸੈਟਿੰਗ ਨਾਲ PC ਸਪੀਕਰ ਵਰਤੋਂ।
root
ਉਪਭੋਗੀ ਦੇ ਤੌਰ ਉੱਤੇ, ਕਨਸੋਂਲ ਵਿੱਚ ਅੱਗੇ ਦਿੱਤੀ ਕਮਾਂਡ ਦੇ ਕੇ PC ਸਪੀਕਰ ਸਿਸਟਮ-ਰੂਪੀ ਨੂੰ ਬੰਦ ਕਰੋ।
su -c '/sbin/modprobe -r pcspkr ; echo "install pcspkr :" >>/etc/modprobe.conf'
cdrtools ਦੇ ਤਾਜ਼ਾ ਵਰਜਨ ਵਿੱਚ ਕੋਡ ਨੂੰ GPL ਅਤੇ CDDL ਲਾਈਸੈਂਸ ਹੇਠ ਰਲਾ ਦਿੱਤਾ ਗਿਆ ਹੈ, ਜੋ ਕਿ ਆਪਸ ਵਿੱਚ ਢੁਕਵੇਂ ਨਹੀਂ ਹਨ। ਇਹ ਸਮੱਸਿਆ ਖਤਮ ਕਰਨ ਲਈ, cdrtools ਨੂੰ ਇੱਕ ਬਰਾਂਚ cdrkit ਨਾਲ ਬਦਲ ਦਿੱਤਾ ਗਿਆ ਹੈ। ਇਹ ਸਾਫਟਵੇਅਰ ਦੀ ਡੀਵੈਲਪਮਿੰਟ ਕਰਨ ਅਤੇ ਫੇਡੋਰਾ ਤੱਕ ਪਚਾਉਣ ਲਈ ਡੇਬੀਅਨ ਦੇ ਜੋਈਰਗ ਜਾਸਪੀਰਟ (<joerg AT debian.org>
) ਦਾ ਧੰਨਵਾਦ ਹੈ।
http://lwn.net/Articles/195167/
https://www.redhat.com/archives/fedora-advisory-board/2006-August/msg00409.html
em8300 ਜੰਤਰ ਦਾ ਮੂਲ ਆਡੀਓ ਢੰਗ ਸਹਿਯੋਗ ਅਤੇ ਕਰਨਲ ਮੋਡੀਊਲ (em8300 ਅਤੇ kmod-em8300 ਪੈਕੇਜ) ਨੂੰ OSS ਤੋਂ ALSA ਵਾਸਤੇ ਅੱਪਸਟਰੀਮ ਵਿੱਚ ਬਦਲ ਦਿੱਤਾ ਗਿਆ ਹੈ। ਪਰ ਕਈ ਕਾਰਜ, ਜੋ ਕਿ em8300 ਲਈ ਸਹਿਯੋਗ ਕਰਦੇ ਸਨ, ਹਾਲੇ ਵੀ ਇਸ ਨੂੰ OSS ਢੰਗ ਵਿੱਚ ਲੱਭਣ ਦਾ ਜਤਨ ਕਰਦੇ ਹਨ। ਇੰਨ੍ਹਾਂ ਕਾਰਜ ਦੇ ਉਪਭੋਗੀ /etc/modeprobe.conf
ਫਾਇਲ ਵਿੱਚ ਆਡੀਓ ਲਈ OSS ਵਰਤਣ ਵਾਸਤੇ ਕਾਰਡ ਨੂੰ em8300
ਮੋਡੀਊਲ ਲਈaudio_dirver=oss
ਚੋਣ ਦੇ ਸਕਦੇ ਹਨ
ਗੇਮ ਸੁਨੇਹੇਦਾਰ ਨੂੰ ਪਿਗਡਿਨ ਦੇ ਨਾਂ ਬਦਲਾਅ ਨਾਲ ਦਿੱਤਾ ਜਾ ਰਿਹਾ ਹੈ ਤਾਂ ਕਿ ਮਾਰਕੇ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਫੇਡੋਰਾ 7 ਵਿੱਚ ਟੂਲ-ਚੇਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੈ। ਇਸਕਰਕੇ ਫੇਡੋਰਾ 7 ਵਿੱਚ ਰੀਲਿਜ਼ ਟੈਗ ".fc6" ਨਾਲ ਵੀ ਕੁਝ ਪੈਕੇਜ ਹੋ ਸਕਦੇ ਹਨ, ਜੇ ਇਨ੍ਹਾਂ ਨੂੰ ਪਿਛਲੇ ਰੀਲਿਜ਼ ਤੋਂ ਬਿਨਾ ਬਦਲਾਅ ਹੀ ਲਿਆ ਗਿਆ ਹੋਵੇ। ਫੇਡੋਰਾ ਮੇਨਟੇਨਰਾਂ ਵਲੋਂ ਇਨ੍ਹਾਂ ਨੂੰ ਫੇਡੋਰਾ 7 ਲਈ ਬਣਾਇਆ ਨਹੀਂ ਗਿਆ ਤਾਂ ਕਿ ਸਿਰਫ਼ ਇੱਕ ਰੀਲਿਜ਼ ਟੈਗ ਦੇ ਬਦਲਾਅ ਵਾਸਤੇ ਹੀ ਉਪਭੋਗੀਆਂ ਨੂੰ ਪੈਕੇਜ ਡਾਊਨਲੋਡ ਨਾ ਕਰਨਾ ਪਵੇ। ਇਹ ਮਾਪਢੰਡ ਇਹ ਤਹਿ ਕਰਦਾ ਹੈ ਕਿ ਮੁੜ-ਬਣਾਉਣ ਨਾਲ ਕੋਈ ਵੱਡੀ ਤਬਦੀਲੀ ਕਰਕੇ ਪਰਭਾਵਿਤ ਨਹੀਂ ਹੋਇਆ ਹੈ। ਪੈਕੇਜ ਦੇ ਨਾਂ ਬਦਲਣਾ ਸਿਰਫ਼ ਆਮ ਜੇਹਾ ਹੈ ਅਤੇ ਸਾਫਟਵੇਅਰ ਦੀ ਕਾਰਗੁਜ਼ਾਰੀ ਉੱਤੇ ਕੋਈ ਪਰਭਾਵ ਨਹੀਂ ਪਾਉਦਾ ਹੈ।
ਡੀਵੈਲਪਮਿੰਟ ਨੂੰ ਪਰਲ ਤੋਂ ਵੰਡ ਦਿੱਤਾ ਗਿਆ ਹੈ ਅਤੇ ਹੁਣ perl-devel ਪੈਕੇਜ ਵਿੱਚ ਉਪਲੱਬਧ ਹਨ। ਫੇਡੋਰਾ ਪੈਕੇਜ ਹਦਾਇਤਾਂ ਵਿੱਚ ਇੱਕ ਆਰਜ਼ੀ ਅਪਵਾਦ ਨਾਲ, perl ਲਈ perl-devel ਦੀ ਲੋੜ ਹੁੰਦੀ ਹੈ, ਜੋ ਕਿ ਕੁਝ perl ਨਿਰਭਰ ਪੈਕੇਜਾਂ ਨੂੰ ਡੀਵੈਲਪਮਿੰਟ ਚੱਕਰ ਵਿੱਚ ਬਣਾਉਣ ਤੋਂ ਬਚਣ ਲਈ ਹੈ। ਫੇਡੋਰਾ ਦੇ ਅਗਲੇ ਰੀਲਿਜ਼ ਚੱਕਰ ਵਿੱਚ, ਬਾਕੀ ਰਹਿੰਦੇ ਨਿਰਭਰ ਪੈਕੇਜਾਂ ਨੂੰ ਵੰਡ ਦਿੱਤਾ ਜਾਵੇਗਾ।
https://www.redhat.com/archives/fedora-devel-list/2007-April/msg00886.html
apcupsd ਪੈਕੇਜ ਨੂੰ ਵਰਜਨ 3.14.0 ਲਈ ਅੱਪਗਰੇਡ ਕੀਤਾ ਗਿਆ ਹੈ। ਇਹ ਵਰਜਨ ਵਿੱਚ ਪੁਰਾਣਾ ਮਾਸਟਰ/ਸਲੇਵ ਨੈਟਵਰਕਿੰਗ ਢੰਗ ਨੂੰ ਹਟਾ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ apcupsd ਰੀਲਿਜ਼ ਨੋਟਿਸ ਨੂੰ ਵੇਖੋ।
http://sourceforge.net/project/shownotes.php?group_id=54413&release_id=485633
ਇਹ ਰੀਲਿਜ਼ ਵਿੱਚ ਪੈਕੇਜ ਸ਼ਾਮਲ ਕੀਤੇ ਗਏ ਹਨ, ਜੋ ਕਿ ਇੱਕ ਕਰਨਲ ਫੀਚਰ, ਜੋ ਕਿ ਈਥਰਨੈੱਟ ਉੱਤੇ ATA ਪਹੁੰਚ ਦਿੰਦਾ ਹੈ, ਦਿੱਤਾ ਗਿਆ ਹੈ। ਪੈਕੇਜ ਹਨ aoetools, ਈਥਰਨੈੱਟ ਸੰਦ ਉੱਤੇ ATA, ਅਤੇ vblade, ਇੱਕ ਵੁਰਚੁਅਲ ਈਥਰਡਰਾਇਵ ਬਲੇਡ ਡੈਮਨ।
ਫੇਡੋਰਾ ਵਿੱਚ ਜੈਮਪ ਪੈਕੇਜ ਰਾਹੀਂ ਇੱਕ ਸਹਾਇਕ ਸਕ੍ਰਿਪਟ /usr/sbin/gimp-plugin-mgr
ਸ਼ਾਮਲ ਹੈ, ਜੋ ਕਿ ਹੋਰ ਪੈਕੇਜਾਂ ਲਈ ਪਲੱਗਇਨ ਰੱਖਦਾ ਹੈ, ਉਦਾਹਰਨ ਲਈ, xsane-gimp ਹੈ। ਇਹ ਸਕ੍ਰਿਪਟ GIMP ਪਲੱਗਇਨ ਡਾਇਰੈਕਟਰੀ (ਜੋ ਕਿ ਅੱਪਗਰੇਡ ਨਾਲ ਬਦਲ ਜਾਂਦੀ ਹੈ) ਤੋਂ ਸਿਮਲਿੰਕ ਪਲੱਗਇਨ ਦੇ ਅਸਲ ਟਿਕਾਣੇ ਨਾਲ ਰੱਖਦੀ ਹੈ।
ਫੇਡੋਰਾ 7 ਵਿੱਚ ਜੈਮਪ ਲਈ ਇੱਕ ਬੱਗ ਸਥਿਰ ਕੀਤਾ ਗਿਆ ਹੈ, ਜੋ ਕਿ ਜੈਮਪ ਪੈਕੇਜ ਦੇ ਸਭ ਪੁਰਾਣੇ ਵਰਜਨਾਂ ਵਿੱਚ ਸੀ, ਜਿਸ ਵਿੱਚ ਟੈਸਟ ਰੀਲਿਜ਼ ਵੀ ਸ਼ਾਮਲ ਹਨ। ਬੱਗ ਸਿਮਲਿੰਕ ਦੇ ਇੰਸਟਾਲ ਹੋਣ ਅਤੇ ਹਟਾਉਣ ਨਾਲ ਸਬੰਧ ਹੈ, ਜਿਸ ਕਰਕੇ ਜੈਮਪ ਪੈਕੇਜ ਅੱਪਡੇਟ ਹੋਣ ਦੌਰਾਨ ਸਿਮਲਿੰਕ ਖਤਮ ਹੋ ਜਾਂਦੇ ਸਨ।
ਜੈਮਪ ਪੈਕੇਜ ਵਿੱਚ ਅੰਤਮ ਰੀਲਿਜ਼ ਵਿੱਚ ਅਪਵਾਦ ਸਥਿਰ ਹੈ, ਸਮੱਸਿਆ ਦਾ ਸੁਭਾਅ ਕਰਕੇ, ਇਠ ਇੱਕ ਵਾਰ ਫਿਰ ਪਰਭਾਵਿਤ ਵਰਜਨ ਨੂੰ ਸਥਿਰ ਵਰਜਨ ਨਾਲ ਅੱਪਡੇਟ ਕਰਨ ਸਮੇਂ ਵੇਖਾਈ ਦੇਵੇਗੀ। ਇਹ ਸਿਮਲਿੰਕ ਜੋੜਨ ਲਈ, ਇਹ ਕਮਾਂਡ ਚਲਾਓ, ਜੋ ਕਿ ਪਰਾਉਟ ਉੱਤੇ root
ਗੁਪਤ-ਕੋਡ ਲੋੜੀਦੀ ਹੋਵੇਗੀ:
su -c "/usr/sbin/gimp-plugin-mgr --install '*'"
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਹ ਭਾਗ ਵਿੱਚ ਫੇਡੋਰਾ 7 ਵਿੱਚ 2.6.21 ਅਧਾਰਿਤ ਕਰਨਲ ਬਾਰੇ ਖਾਸ ਬਦਲਾਅ ਅਤੇ ਜਾਣਕਾਰੀ ਹੈ। ਕਰਨਲ 2.6.21 ਵਿੱਚ ਹੈ:
KVM ਵੁਰਚੁਲਾਈਜ਼ੇਸ਼ਨ ਲਈ ਸਹਿਯੋਗ।
x86 32 ਬਿੱਟ ਲਈ Tickless ਸਹਿਯੋਗ ਹੈ, ਜਿਸ ਵਿੱਚ ਊਰਜਾ ਪਰਬੰਧ ਲਈ ਬਹੁਤ ਸੁਧਾਰ ਕੀਤਾ ਗਿਆ ਹੈ।
devicescape ਬੇਤਾਰ ਨੈੱਟਵਰਕ ਸਟੈਕ, ਜੋ ਕਿ ਕਈ ਨਵੇਂ ਬੇਤਾਰ ਡਰਾਇਵਰਾਂ ਲਈ ਸਹਿਯੋਗ ਰੱਖਦਾ ਹੈ।
ਨਵੇਂ IDE ਡਰਾਇਵਰ, ਜੋ ਕਿ SATA ਡਰਾਇਵਰਾਂ ਵਾਂਗ ਹੀ libata ਕੋਡ ਹੀ ਵਰਤਦੇ ਹਨ।
![]() |
IDE ਜੰਤਰ ਨਾਂ ਬਦਲੇ ਗਏ |
---|---|
ਨਵੇਂ IDE ਡਰਾਇਵਰ ਹੁਣ ਸਭ IDE ਜੰਤਰਾਂ ਨੂੰ ਜੇ |
ਗਲੋਬਲ ਫਾਇਲ ਸਿਸਟਮ (GFS2) ਦੇ ਵਰਜਨ 2 ਲਈ ਸਹਿਯੋਗ ਅੱਪਸਟਰੀਮ ਕਰਨਲ ਵਿੱਚ ਜੋੜਿਆ ਗਿਆ ਹੈ।
ਰੀਅਲਟਾਈਮ ਕਰਨਲ ਪ੍ਰੋਜੈਕਟ ਦੇ ਕੁਝ ਭਾਗ।
ਫੇਡੋਰਾ ਕਰਨਲ ਵਿੱਚ ਸੁਧਾਰ, ਬੱਗ ਹਟਾਉਣ ਜਾਂ ਨਵੇਂ ਫੀਚਰਾਂ ਲਈ ਪੈਂਚ ਦੇ ਸਕਦਾ ਹੈ। ਇਹ ਕਾਰਨ ਕਰਕੇ, ਫੇਡੋਰਾ ਕਰਨਲ kernel.org ਵੈੱਬ ਸਾਇਟ ਤੋਂ ਉਪਲੱਬਧ vanilla kernel ਨਾਲ ਲਾਇਨ-ਦਰ-ਲਾਇਨ ਬਰਾਬਰ ਨਹੀਂ ਹੋ ਸਕਦਾ ਹੈ।
ਇਹ ਪੈਚਾਂ ਦੀ ਲਿਸਟ ਲੈਣ ਲਈ ਸਰੋਤ RPMਪੈਕੇਜ ਡਾਊਨਲੋਡ ਕਰੋ ਅਤੇ ਇਸ ਦੇ ਨਾਲ ਅੱਗੇ ਦਿੱਤੀ ਕਮਾਂਡ ਚਲਾਓ:
rpm -qpl kernel-<version>.src.rpm
ਪੈਕੇਜ ਚੇਜ਼ਲਾਗ ਨੂੰ ਵੇਖਣ ਲਈ, ਹੇਠ ਦਿੱਤੀ ਕਮਾਂਡ ਚਲਾਓ:
rpm -q --changelog kernel-<version>
ਜੇ ਤੁਹਾਨੂੰ ਚੇਜ਼-ਲਾਗ ਦਾ ਸੌਖਾ ਵਰਜਨ ਚਾਹੀਦਾ ਹੈ ਤਾਂ http://wiki.kernelnewbies.org/LinuxChanges ਨੂੰ ਵੇਖੋ। http://kernel.org/git ਤੋਂ ਕਰਨ ਲਈ ਸੰਖੇਪ ਅਤੇ ਪੂਰਾ ਅੰਤਰ ਉਪਲੱਬਧ ਹੈ। ਫੇਡੋਰਾ ਵਰਜਨ ਕਰਨਲ ਲਿਨਸ ਟਰੀ ਉੱਤੇ ਅਧਾਰਿਤ ਹੈ।
ਫੇਡੋਰਾ ਵਰਜਨ ਵਿੱਚ ਕੀਤੀਆਂ ਤਬਦੀਲੀਆਂ http://cvs.fedora.redhat.comhttp://cvs.fedoraproject.org
ਫੇਡੋਰਾ 7 ਵਿੱਚ ਹੇਠ ਦਿੱਤੇ ਕਰਨਲ ਸ਼ਾਮਿਲ ਹਨ:
ਨੇਟਿਵ ਕਰਨਲ, ਬਹੁਤ ਸਿਸਟਮਾਂ ਲਈ ਹੈ। ਸੰਰਚਨਾ ਸਰੋਤ kernel-devel-<version>.<arch>.rpm ਪੈਕੇਜ ਵਿੱਚ ਉਪਲੱਬਧ ਹੈ।
kernel-PAE, 32-ਬਿੱਟ x86 ਸਿਸਟਮਾਂ ਦੀ > 4GB RAM ਨਾਲ ਜਾਂ CPU, ਜੋ ਕਿ 'NX (No eXecute)' ਫੀਚਰ ਨਾਲ ਹੋਣ, ਲਈ ਹੈ। ਇਹ ਕਰਨਲ ਯੂਨੀ-ਪ੍ਰੋਸੈਸਰ ਅਤੇ ਮਲਟੀ-ਪ੍ਰੋਸੈਸਰ ਸਿਸਟਮਾਂ ਲਈ ਹੈ।
Xen ਈਮੂਲੇਟਰ ਪੈਕੇਜ ਨਾਲ ਵਰਤਣ ਲਈ ਵੁਰਚੁਲਾਈਜ਼ੇਸ਼ਨ ਕਰਨਲ ਹੈ। ਸੰਰਚਿਤ ਸਰੋਤ kernel-xen-devel-<version>.<arch>.rpm ਪੈਕੇਜ ਵਿੱਚ ਉਪਲੱਬਧ ਹੈ।
kexec/kdump ਸਹੂਲਤਾਂ ਨਾਲ ਵਰਤਣ ਲਈ kdump kernel ਹੈ। ਸੰਰਚਿਤ ਸਰੋਤ kernel-xen-devel-<version>.<arch>.rpm ਪੈਕੇਜ ਵਿੱਚ ਉਪਲੱਬਧ ਹੈ।
ਤੁਸੀਂ ਇੱਕੋਂ ਸਮੇਂ ਸਭ ਕਰਨਲ ਰੂਪਾਂ ਲਈ ਕਰਨਲ ਹੈਂਡਰ ਇੰਸਟਾਲ ਕਰ ਸਕਦੇ ਹੋ। ਫਾਇਲਾਂ ਨੂੰ /usr/src/kernels/<version>[-xen-hypervisor/xen-guest/kdump]-<arch>/ ਲੜੀ ਵਿੱਚ ਇੰਸਟਾਲ ਕੀਤਾ ਜਾਂਦਾ ਹੈ। ਹੇਠ ਦਿੱਤੀ ਕਮਾਂਡ ਦਿਓ:
su -c 'yum install kernel-{PAE,xen,kdump}-devel'
ਇਹਨਾਂ ਵਿੱਚ ਇੱਕ ਜਾਂ ਵੱਧ ਰੂਪ ਵਿੱਚੋਂ, ਕਾਮਿਆਂ ਨਾਲ ਵੱਖ ਕੀਤਾ ਅਤੇ ਬਿਨਾਂ ਕਿਸੇ ਫਾਸਲੇ ਨਾਲ ਜਿਵੇਂ ਵੀ ਠੀਕ ਹੋਵੇ। ਪੁੱਛਣ ਸਮੇਂ root
ਲਈ ਗੁਪਤ-ਕੋਡ ਦਿਓ।
![]() |
32ਬਿੱਟ ਕਰਨਲ ਵਿੱਚ ਕੇ-ਡੰਪ ਸ਼ਾਮਲ ਹੈ |
---|---|
32ਬਿੱਟ ਕਰਨ ਹੁਣ ਰੀ-ਲੋਕੇਟੇਬਲ ਹੈ, ਤਾਂ ਕੇ-ਡੰਪ ਸਹੂਲਤ ਸ਼ਾਮਲ ਕੀਤੀ ਗਈ ਹੈ। 64-ਬਿੱਟ ਲਈ ਹਾਲੇ ਵੀ -kdump ਕਰਨਲ ਇੰਸਟਾਲ ਕਰਨਾ ਪੈਂਦਾ ਹੈ। |
![]() |
ਮੂਲ ਕਰਨਲ SMP ਦਿੰਦਾ ਹੈ |
---|---|
ਫੇਡੋਰਾ ਲਈ i386,x86_64 ਅਤੇ ppc64 ਉੱਤੇ ਕੋਈ ਵੱਖਰਾ SMP ਕਰਨਲ ਉਪਲੱਬਧ ਨਹੀਂ ਹੈ। ਬਹੁ-ਪ੍ਰੋਸੈਸਰ ਸਹਿਯੋਗ ਨੇਟਿਵ ਕਰਨਲ ਵਲੋਂ ਹੀ ਦਿੱਤਾ ਜਾਂਦਾ ਹੈ। |
![]() |
PowerPC ਕਰਨਲ ਸਹਿਯੋਗ |
---|---|
ਫੇਡੋਰਾ ਵਿੱਚ PowerPC ਢਾਂਚੇ ਲਈ ਜ਼ੈਨ ਜਾਂ ਕੇ-ਡੰਪ ਸਹਿਯੋਗ ਨਹੀਂ ਹੈ। 32-ਬਿੱਟ ਪਾਵਰਪੀਸੀ ਲਈ ਹਾਲੇ ਵੱਖਰਾ SMP ਕਰਨਲ ਨਹੀਂ ਹੈ। |
ਲਿਨਕਸ ਕਰਨਲ ਵਿੱਚ ਬੱਗ ਜਾਣਕਾਰੀ ਦੇਣ ਲਈ http://kernel.org/pub/linux/docs/lkml/reporting-bugs.html ਵੇਖੋ। ਤੁਸੀਂ ਫੇਡੋਰਾ ਬਾਰੇ ਖਾਸ ਜਾਣਕਾਰੀ ਦੇਣ ਲਈ http://bugzilla.redhat.com ਵਰਤ ਸਕਦੇ ਹੋ।
ਫੇਡੋਰਾ 7 ਵਿੱਚ ਪੁਰਾਣੇ ਵਰਜਨਾਂ ਵਲੋਂ ਉਪਲੱਬਧ ਕਰਵਾਏ ਜਾਂਦੇ kernel-source ਪੈਕੇਜ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ, ਕਿਉਂਕਿ kernel-devel ਪੈਕੇਜ ਨੂੰ ਹੁਣ ਬਾਹਰੀ ਮੋਡੀਊਲ ਬਣਾਉਣ ਲਈ ਲੋੜੀਦਾ ਹੈ। ਸੰਰਚਿਤ ਸਰੋਤ ਉਪਲੱਬਧ ਹੈ, ਜਿਵੇਂ ਕਿ ਇਹ ਕਰਨਲ ਰੂਪ ਭਾਗ ਵਿੱਚ ਦਿੱਤਾ ਗਿਆ ਹੈ।
![]() |
ਕਸਟਮ ਕਰਨਲ ਬਲਿਡਿੰਗ |
---|---|
ਕਰਨਲ ਡੀਵੈਲਪਮਿੰਟ ਬਾਰੇ ਜਾਣਕਾਰੀ ਅਤੇ ਕਸਟਮ ਕਰਨਲ ਨਾਲ ਕੰਮ ਕਰਨ ਲਈ http://fedoraproject.org/wiki/Docs/CustomKernel ਵੇਖੋ। |
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਹ ਭਾਗ ਵਿੱਚ ਫੇਡੋਰਾ ਗਰਾਫੀਕਲ ਡੈਸਕਟਾਪ ਉਪਭੋਗੀਆਂ ਨੂੰ ਪਰਭਾਵਿਤ ਕਰਨ ਵਾਲੇ ਬਦਲਾਵਾਂ ਬਾਰੇ ਜ਼ਿਕਰ ਹੈ।
ਫੇਡੋਰਾ ਦੇ ਇਹ ਰੀਲਿਜ਼ ਵਿੱਚ ਆਮ ਉਪਭੋਗੀ ਡਾਇਰੈਕਟਰੀ ਢਾਂਚਾ xdg-user-dirs
ਸ਼ਾਮਲ ਕੀਤਾ ਗਿਆ ਹੈ। ਇਸ ਦੇ ਫੀਚਰ ਵਜੋਂ, ਨਵੀਆਂ ਉਪਭੋਗੀਆਂ ਡਾਇਰੈਕਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ:
ਡਾਇਰੈਕਟਰੀ ਨਾਂ ਅਨੁਵਾਦ ਯੋਗ ਹਨ
ਇੱਕ ਆਮ ਡਾਇਰੈਕਟਰੀਆਂ ਦਾ ਸੈੱਟ ਮੂਲ ਰੂਪ ਵਿੱਚ ਹੀ ਸ਼ਾਮਲ ਕੀਤਾ ਜਾਂਦਾ ਹੈ, ਜਿਵੇਂ ਕਿ ਦਸਤਾਵੇਜ਼, ਸੰਗੀਤ, ਤਸਵੀਰਾਂ ਅਤੇ ਡਾਊਨਲੋਡ ਆਦਿ।
ਫਾਇਲ ਝਲਕਾਰੇ ਵਿੱਚ ਆਮ ਬੁੱਕਮਾਰਕ ਵਾਂਗ ਹੁੰਦੇ ਹਨ ਅਤੇ ਬਹੁਤੇ ਕਾਰਜਾਂ ਵਲੋਂ ਕਾਰਜ-ਖਾਸ ਦੇ ਰੂਪ ਵਿੱਚ ਮੂਲ ਹੀ ਲਏ ਜਾਂਦੇ ਹਨ। ਉਦਾਹਰਨ ਲਈ, ਇੱਕ ਸੰਗੀਤ ਪਲੇਅਰ ਫਾਇਲ ਖੋਲ੍ਹਣ ਵਾਰਤਾਲਾਪ ਨੂੰ ਮੂਲ ਰੂਪ ਵਿੱਚ ਸੰਗੀਤ ਡਾਇਰੈਕਟਰੀ ਤੋਂ ਹੀ ਸ਼ੁਰੂ ਕਰੇਗਾ।
ਉਪਭੋਗੀ ਵਲੋਂ ਸੰਰਚਨਾ ਯੋਗ, ਜੋ ਕਿ ਡਾਇਰੈਕਟਰੀਆਂ ਨੂੰ ਨਟੀਲਸ ਫਾਇਲ ਮੈਨੇਜਰ ਰਾਹੀਂ ਭੇਜਦੇ ਜਾਂ ਨਾਂ-ਬਦਲਦੇ ਹਨ, ਜਾਂ ~/config/user-dirs.dirs
ਰਾਹੀਂ ਸੋਧ ਕੇ।
http://www.freedesktop.org/wiki/Software_2fxdg_2duser_2ddirs
ਇਹ ਰੀਲਿਜ਼ ਵਿੱਚ ਗਨੋਮ 2.18 (http://www.gnome.org/start/2.18/) ਸਸ਼ਾਮਲ ਕੀਤਾ ਗਿਆ ਹੈ।
ਗਨੋਮ ਸਵਾਗਤੀ ਸਕਰੀਨ ਨੂੰ ਅੱਪਸਟਰੀਮ ਨੇ ਜਾਣ ਬੁੱਝ ਕੇ ਬੰਦ ਕਰ ਦਿੱਤਾ ਹੈ। ਇਹ ਚਾਲੂ ਕਰਨ ਲਈ gconf-editor ਜਾਂ ਅੱਗੇ ਦਿੱਤੀ ਕਮਾਂਡ ਵਰਤੋਂ:
gconftool-2 --set /apps/gnome-session/options/show_splash_screen --type bool true
ਇਹ ਰੀਲਿਜ਼ ਵਿੱਚ ਤਾਲਾਬੰਦ ਸਕਰੀਨ ਵਾਰਤਾਲਾਪ ਸਰੂਪ ਚੁਣੇ ਸਕਰੀਨ-ਸੇਵਰ ਨਾਲ ਜੁੜਿਆ ਹੋਇਆ ਨਹੀਂ ਹੈ। ਇਹ ਚਾਲੂ ਕਰਨ ਲਈ gconf-editor ਜਾਂ ਅੱਗੇ ਦਿੱਤੀ ਕਮਾਂਡ ਵਰਤੋਂ:
gconftool-2 --set --type string /apps/gnome-screensaver/lock_dialog_theme "system"
ਫੇਡੋਰਾ ਦੇ ਇਹ ਰੀਲਿਜ਼ ਵਿੱਚ ਹਰਮਨਪਿਆਰੇ ਫਾਇਰਫਾਕਸ ਵੈੱਬ ਬਰਾਊਜ਼ਰ ਦਾ ਵਰਜਨ 2.0 ਲਿਆ ਗਿਆ ਹੈ। ਫਾਇਰਫਾਕਸ ਬਾਰੇ ਹੋਰ ਜਾਣਕਾਰੀ ਲਈ http://firefox.com/ ਨੂੰ ਵੇਖੋ।
mail-notification ਪੈਕੇਜ ਨੂੰ ਵੰਡ ਦਿੱਤਾ ਗਿਆ ਹੈ। ਈਵੂਲੇਸ਼ਨ ਪਲੱਗਇਨ ਹੁਣ ਇੱਕ ਵੱਖਰੇ ਪੈਕੇਜ, ਜਿਸ ਨੂੰ mail-notification-evolution-plugin ਕਹਿੰਦੇ ਹਨ, ਦੇ ਰੂਪ ਵਿੱਚ ਉਪਲੱਬਧ ਹੈ। ਜਦੋਂ mail-notification ਪੈਕੇਜ ਅੱਪਡੇਟ ਕੀਤਾ ਜਾਵੇਗਾ ਤਾਂ ਪਲੱਗਇਨ ਆਟੋਮੈਟਿਕ ਹੀ ਸ਼ਾਮਲ ਹੋ ਜਾਵੇਗੀ।
ਇਹ ਰੀਲਿਜ਼ ਵਿੱਚ ਥੰਡਰਬਰਡ ਵਰਜਨ 2.0 ਰੱਖਿਆ ਗਿਆ ਹੈ, ਜਿਸ ਵਿੱਚ ਕਾਰਗੁਜ਼ਾਰੀ ਵਿੱਚ ਸੁਧਾਰ, ਫੋਲਡਰ ਵੇਖਣ ਸੁਧਾਰ, ਅਤੇ ਵਧੀਆ ਮੇਲ ਜਾਣਕਾਰੀ ਸਹਿਯੋਗ ਸ਼ਾਮਲ ਹੈ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ 7 ਵਿੱਚ ਇੰਕ੍ਰਿਪਸ਼ਟਿਡ ਸਵੈਪ ਭਾਗ ਅਤੇ ਨਾ-ਰੂਟ ਭਾਗ ਲਈ ਫਾਇਲ ਸਿਸਟਮ ਲਈ ਮੁੱਢਲਾ ਸਹਿਯੋਗ ਹੈ। ਇਹ ਵਰਤਣਲਈ, /etc/crypttab
ਲਈ ਇੰਦਰਾਜ਼ ਦਿਓ ਅਤੇ /etc/fstab
ਵਿੱਚ ਬਣਾਏ ਜੰਤਰ ਲਈ ਹਵਾਲਾ ਦਿਓ।
![]() |
ਇੰਸਟਾਲ ਕਰਨ ਦੌਰਾਨ ਇੰਕ੍ਰਿਪਟ FS ਸਹਿਯੋਗ ਉਪਲੱਬਧ ਨਹੀਂ ਹੈ |
---|---|
ਇੰਸਟਾਲੇਸ਼ਨ ਬਾਅਦ ਫਾਇਲ ਸਿਸਟਮ ਇੰਕ੍ਰਿਪਸ਼ਨ ਯੋਗ ਕਰੋ। ਐਨਾਕਾਂਡਾ ਇੰਕ੍ਰਿਪਸ਼ਨ ਬਲਾਕ ਜੰਤਰ ਬਣਾਉਣ ਲਈ ਸਹਿਯੋਗੀ ਨਹੀਂ ਹੈ। |
ਹੇਠ ਦਿੱਤੀ ਉਦਾਹਰਨ ਲਈ ਇੱਕ ਸਵੈਪ ਭਾਗ ਲਈ ਇੱਕ /etc/crypttab
ਇੰਦਰਾਜ਼ ਹੈ:
my_swap /dev/sdb1 /dev/urandom swap,cipher=aes-cbc-essiv:sha256
ਇਹ ਇੱਕ ਇੰਕ੍ਰਿਪਸ਼ਨ ਬਲਾਕ ਜੰਤਰ /dev/mapper/my_swap
ਬਣਾਏਗਾ, ਜੋ ਕਿ /etc/fstab
ਵਿੱਚ ਦਿੱਤਾ ਗਿਆ ਹੈ। ਅਗਲੀ ਉਦਾਹਰਨ ਵਿੱਚ ਵੇਖੋ ਕਿ ਇੱਕ ਫਾਇਲ-ਸਿਸਟਮ ਵਾਲੀਅਮ ਲਈ ਇੰਦਰਾਜ਼ ਕਿਵੇਂ ਹੈ:
my_volume /dev/sda5 /etc/volume_key cipher=aes-cbc-essiv:sha256
/etc/volume_key
ਫਾਇਲ ਵਿੱਚ ਸਾਫ਼ ਇੰਕ੍ਰਿਪਸ਼ਨ ਕੁੰਜੀ ਹੁੰਦੀ ਹੈ। ਤੁਸੀਂ ਕੁੰਜੀ ਫਾਇਲ ਨਾਂ none
ਵੀ ਦੇ ਸਕਦੇ ਹੋ ਅਤੇ ਸਿਸਟਮ ਬੂਟ ਹੋਣ ਦੌਰਾਨ ਇੰਕ੍ਰਿਪਸ਼ਨ ਦੌਰਾਨ ਪੁੱਛੇਗਾ।
ਸਿਫ਼ਰਾਸੀ ਢੰਗ ਫਾਇਲ ਸਿਸਟਮ ਵਾਲੀਅਮ ਲਈ LUKS ਦੀ ਵਰਤੋਂ ਹੈ: (LUKS ਨਾਲ ਤੁਸੀਂ cipher=
ਨੂੰ crypttab
ਦੇ ਭਾਗ ਵਜੋਂ ਵਰਤੋ)।
cryptsetup luksFormat ਨਾਲ ਇੰਕ੍ਰਿਪਟਿਡ ਵਾਲੀਅਮ ਬਣਾਓ
/etc/crypttab
ਵਿੱਚ ਲੋੜੀਦਾ ਇੰਦਰਾਜ਼ ਦਿਓ
cryptsetup luksOpen ਨਾਲ ਖੁਦ ਵਾਲੀਅਮ ਸੈੱਟਅੱਪ ਕਰੋ ਜਾਂ ਮੁੜ-ਚਾਲੂ ਕਰੋ।
ਇੰਕ੍ਰਿਪਟ ਕੀਤੇ ਵਾਲੀਅਮ ਉੱਤੇ ਇੱਕ ਫਾਇਲ-ਸਿਸਟਮ ਬਣਾਓ
ਇੱਕ /etc/fstab
ਇੰਦਰਾਜ਼ ਬਣਾਓ
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਹ ਭਾਗ ਵਿੱਚ ਇਲੈਕਟਰੋਨਿਕ ਮੇਲ ਸਰਵਰ ਜਾਂ ਮੇਲ ਟਰਾਂਸਫਰ ਏਜੰਟ (MTA) ਬਾਰੇ ਜਾਣਕਾਰੀ ਹੈ।
exim-sa ਨੂੰ ਪੁਰਾਣੇ ਰੀਲਿਜ਼ ਤੋਂ ਬਰਤਰਫ਼ ਕੀਤਾ ਗਿਆ ਹੈ। ਇਹ ਅਸਲ ਵਿਚ Exim ਨਾਲ SpamAssassin ਜੋੜਨ ਲਈ ਬਣਾਇਆ ਗਿਆ ਸੀ ਅਤੇ ਇਸ ਦਾ ਕੰਮ sendmail ਮਿਲਟਰ ਜਾਂ postfix ਫਿਲਟਰ ਵਾਂਗ ਹੀ ਹੈ। ਪਰ ਇਹ ਦਾ ਕੰਮ ਸੀਮਿਤ ਸੀ ਅਤੇ Exim ਵਿੱਚ ਹੁਣ ਸਮੱਗਰੀ ਜਾਂਚ ਲਈ ਵਧੀਆ ਸਹਿਯੋਗ ਹੈ, ਪੂਰੀ ਤਰ੍ਹਾਂ ਜੁੜਿਆ ਅਤੇ ਆਮ ਵਰਤੋਂ-ਕੰਟਰੋਲ ਲਿਸਟ (ACL) ਹੈ।
sa_exim
ਫੀਚਰ ਮੂਲ ਸੰਰਚਨਾ ਵਿੱਚ ਯੋਗ ਨਹੀਂ ਕੀਤਾ ਗਿਆ ਹੈ, ਪੈਕੇਜ ਨੂੰ Exim ਇੰਸਟਾਲ ਕਰਨ ਲਈ ਸੁਰੱਖਿਅਤ ਰੂਪ ਵਿੱਚ ਹਟਾਇਆ ਜਾ ਸਕਦਾ ਹੈ। ਉਪਭੋਗੀ, ਜਿੰਨ੍ਹਾਂ ਨੇ sa_exim
ਫੀਚਰ ਵਰਤਣ ਵਾਸਤੇ ਆਪਣੀ ਸੰਰਚਨਾ ਸੋਧੀ ਹੈ, ਨੂੰ Exim ਦੀ ਸਮੱਗਰੀ ਜਾਂਚ ਸਹੂਲਤ ਦੀ ਮੁੜ-ਸੰਰਚਨਾ ਕਰਨੀ ਚਾਹੀਦੀ ਹੈ ਜਾਂ exim-sa
ਸਬ-ਪੈਕੇਜ ਸ਼ਾਮਲ ਕਰਕੇ ਪੈਕੇਜ ਮੁੜ-ਬਣਾਉਣਾ ਚਾਹੀਦਾ ਹੈ। Exim ਦੇ ਬਲਿਡ-ਇਨ ਸਮੱਗਰੀ ਸਕੈਨਿੰਗ ਬਾਰੇ ਹੋਰ ਜਾਣਕਾਰੀ ਲਈ Exim ਦਸਤਾਵੇਜ਼ ਵੇਖੋ:
http://www.exim.org/exim-html-4.62/doc/html/spec_html/ch40.html
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਹ ਭਾਗ ਵਿੱਚ ਕਈ ਡੀਵੈਲਪਮਿੰਟ ਸੰਦਾਂ ਅਤੇ ਫੀਚਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਫੇਡੋਰਾ ਦਾ ਇਹ ਰੀਲਿਜ਼ GCC 4.1 ਰਾਹੀਂ ਸਿਸਟਮ ਕੰਪਾਈਲਰ ਤੌਰ ਉੱਤੇ ਬਣਾਇਆ ਗਿਆ ਹੈ, ਜੋ ਕਿ ਇਸ ਡਿਸਟਰੀਬਿਊਸ਼ਨ ਵਿੱਚ ਸ਼ਾਮਲ ਹੈ।
ਫੇਡੋਰਾ ਦੇ ਇਹ ਰੀਲਿਜ਼ ਵਿੱਚ ਫੇਡੋਰਾ ਈਲੈਪਸ ਹੈ, ਜੋ ਕਿ ਈਲੈਪਸ SDK ਵਰਜਨ 3.2.2 (http://www.eclipse.org) ਉੱਤੇ ਅਧਾਰਿਤ ਹੈ। ਰੀਲਿਜ਼ ਦਾ 3.2.x ਲੜੀ ਲਈ "ਨਵਾਂ ਅਤੇ ਯਾਦ ਰੱਖਣਯੋਗ" ਸਫ਼ਾ http://download.eclipse.org/eclipse/downloads/drops/R-3.2-200606291905/new_noteworthy/eclipse-news.html ਉੱਤੇ ਵੇਖਿਆ ਜਾ ਸਕਦਾ ਹੈ। ਰੀਲਿਜ਼ ਨੋਟਿਸ 3.2.2 ਲਈ ਖਾਸ ਹੈ, ਜੋ ਕਿ http://www.eclipse.org/eclipse/development/readme_eclipse_3.2.2.html ਉੱਤੇ ਉਪਲੱਬਧ ਹੈ।
ਈਲੈਪਸ SDK ਨੂੰ "ਈਲੈਪਸ ਪਲੇਟਫਾਰਮ", "ਈਲੈਪਸ IDE", "ਈਲੈਪਸ" ਆਦਿ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਈਲੈਪਸ SDK ਦਸ ਈਲੈਪਸ ਪ੍ਰੋਜੈਕਟਾ ਨੂੰ ਕਾਲੀਸਟੋ ਸਾਂਝੀ ਰੀਲਿਜ਼ ਛੱਤਰੀ (http://www.eclipse.org/callisto ਦੇ ਸਾਂਝਾ ਰੀਲਿਜ਼ ਦੇ ਨੀਂਹ ਪੱਥਰ ਵਜੋਂ ਜਾਣਿਆ ਜਾਂਦਾ ਹੈ। ਕੁਝ ਕਾਲੀਸਟੋ ਪ੍ਰੋਜੈਕਟਾਂ ਨੂੰ ਫੇਡੋਰਾ ਵਿੱਚ ਸ਼ਾਮਲ ਕੀਤਾ ਗਿਆ ਹੈ: CDT (http://www.eclipse.org/cdt, C/C++ ਡੀਵੈਲਪਮਿੰਟ ਲਈ, EMF (http://www.eclipse.org/emf) ਈਲੈਪਸ ਮਾਡਲਿੰਗ ਫਰੇਮਵਰਕ ਅਤੇ GEF (http://www.eclipse.org/gef), ਗਰਾਫਿਕਲ ਸੋਧ ਫਰੇਮਵਰਕ।
ਕਈ ਸੁਤੰਤਰ-ਧਿਰ ਈਲੈਪਸ ਪ੍ਰੋਜੈਕਟ ਵੀ ਉਪਲੱਬਧ ਹਨ, ਜਿਸ ਵਿੱਚ ਸਬ-ਲੈਪਸ (http://subclipse.tigris.org/), ਜੋ ਕਿ ਸਬਵਰਜਨ ਵਰਜਨ ਕੰਟਰੋਲ ਲਈ ਜੋੜ ਹੈ, PyDev (http://pydev.sf.net) ਪਾਈਥਨ ਵਿੱਚ ਡੀਵੈਲਪਮਿੰਟ, ਅਤੇ PHPeclipse (
GCJ ਨਾਲ ਹੋਰ ਪ੍ਰੋਜੈਕਟ ਪੈਕ ਕਰਨ ਅਤੇ ਟੈਸਟ ਕਰਨ ਲਈ ਮੱਦਦ ਦਾ ਹਮੇਸ਼ਾਂ ਸਵਾਗਤ ਹੈ। ਚਾਹਵਾਨ ਲੋਕਾਂ ਨਾਲ fedora-devel-java-list (http://www.redhat.com/mailman/listinfo/fedora-devel-java-list/) ਅਤੇ/ਜਾਂ ਫਰੀ ਨੋਡ ਰਾਹੀਂ #fedora-java ਉੱਤੇ ਸੰਪਰਕ ਕਰੋ।
ਫੇਡੋਰਾ ਵਿੱਚ ਪਲੱਗਇਨ ਅਤੇ ਫੀਚਰ ਵੀ ਹਨ, ਜੋ ਕਿ FLOSS ਹੈਕਰਾਂ ਲਈ ਖਾਸ ਤੌਰ ਉੱਤੇ ਲਾਭਦਾਇਕ ਹੋ ਸਕਦੇ ਹਨ, eclipse-changlog ਨਾਲ ChangeLog ਸੋਧ, ਅਤੇ ਬੱਗਜ਼ੀਲਾ ਸਬੰਧ ਲਈ eclipse-mylar-bugzilla ਵੀ ਹੈ। ਸਾਡੇ CDT ਪੈਕੇਜ ਵਿੱਚ ਕਾਰਵਾਈ ਅਧੀਨ GNU Autotools ਪਲੱਗਇਨ ਵੀ ਰੱਖਦਾ ਹੈ। ਇਹ ਪਲੱਗਇਨ ਉਪਭੋਗੀਆਂ ਨੂੰ ਈਲੈਪਸ ਨੂੰ C/C++ ਪ੍ਰੋਜੈਕਟ, ਜੋ ਕਿ GNU autotools ਵਰਤਦੇ ਹਨ, ਬਣਾਉਣ ਅਤੇ ਦੇਖਭਾਲ ਲਈ ਹੈ। CDT ਵਿੱਚ ਕੀਤੇ ਸੁਧਾਰਾਂ ਵਿੱਚ ਹਨ:
ਬਲਿਡ ਕਰਨ ਤੋਂ ਪਹਿਲਾਂ ਸੰਰਚਨਾ ਕਰਨੀ
autoconf/automake ਇੰਪੁੱਟ ਫਾਇਲਾਂ ਲਈ ਖਾਸ ਸੰਪਾਦਕ
autoconf ਮਾਈਕਰੋ ਲਈ ਖਾਸ ਮੱਦਦ
C ਲਾਈਬਰੇਰੀ ਫੰਕਸ਼ਨਾਂ ਲਈ ਹੋਵਰ ਮੱਦਦਦ
ਸੰਰਚਨਾ ਲਈ ਖਾਸ ਕਨਸੋਂਲ
ਇਹਨਾਂ ਪਰੋਜੈਕਟਾਂ ਬਾਰੇ ਨਤੀਨਤਮ ਜਾਣਕਾਰੀ ਫੇਡੋਰਾ ਈਲੈਪਸ ਪ੍ਰੋਜੈਕਟ ਸਫ਼ੇ ਉੱਤੇ ਲਈ ਜਾ ਸਕਦੀ ਹੈ: http://sourceware.org/eclipse/
ਇਹ ਰੀਲਿਜ਼ ਵਿੱਚ ਈਲੈਪਸ SDK ਲਈ 21 ਭਾਸ਼ਾਵਾਂ ਦਾ ਪੈਕ ਉਪਲੱਬਧ ਕਰਵਾਇਆ ਗਿਆ ਹੈ। ਹਰੇਕ ਭਾਸ਼ਾ ਲਈ ਇੱਕ ਵੱਖਰਾ ਪੈਕੇਜ ਹੈ, ਜਿਵੇਂ ਕਿ ਕੋਰੀਆਈ ਅਨੁਵਾਦ ਲਈ eclipse-sdk-nls-ko ਆਦਿ।
ਫੇਡੋਰਾ ਈਲੈਪਸ ਵਿੱਚ ਇੱਕ ਪੈਂਚ ਹੈ, ਜੋ ਕਿ ਨਾ-root
ਉਪਭੋਗੀ ਨੂੰ ਅੱਪਡੇਟ ਮੈਨੇਜਰ ਸਹੂਲਤ ਰਾਹੀਂ ਨਾ-ਪੈਕ ਕੀਤੀਆਂ ਪਲੱਗਇਨਾਂ ਅਤੇ ਫੀਚਰ ਇੰਸਟਾਲ ਕਰਨ ਲਈ ਸਹਾਇਕ ਹੈ। ਇਹ ਪਲੱਗਇਨ ਉਪਭੋਗੀ ਦੀ ਘਰ ਡਾਇਰੈਕਟਰੀ ਅੰਦਰ .eclipse
ਡਾਇਰੈਕਟਰੀ ਵਿੱਚ ਹੁੰਦੀਆਂ ਹਨ। ਯਾਦ ਰੱਖੋ ਕਿ ਇਹ ਪਲੱਗਇਨ GCJ-ਕੰਪਾਇਟਡ ਬਿੱਟ ਨਾਲ ਸਬੰਧਿਤ ਨਹੀਂ ਹਨ ਅਤੇ ਲੋੜ ਤੋਂ ਹੌਲੀ ਚੱਲਦ ਸਕਦੀਆਂ ਹਨ।
ਫੇਡੋਰਾ ਮੁਫ਼ਤ/ਮੁਕਤ JRE ਹਰੇਕ ਉਪਭੋਗੀ ਦੀ ਮੰਗ ਪੂਰੀ ਨਹੀਂ ਕਰਦੀ, ਇਸਕਰਕੇ ਫੇਡੋਰਾ ਨੂੰ ਬਦਲਵੇਂ JRE ਦੀ ਇੰਸਟਾਲੇਸ਼ਨ ਮੰਨਣੀ ਪੈਂਦੀ ਹੈ। 64-ਬਿੱਟ ਮਸ਼ੀਨਾਂ ਉੱਤੇ ਨਿੱਜੀ ਮਲਕੀਅਤ JRE ਇੰਸਟਾਲ ਕਰਨ ਲਈ ਇੱਕ ਥਾਂ ਮੌਜੂਦ ਹੈ।
ਫੇਡੋਰਾ ਵਿੱਚ 64-ਬਿੱਟ JNI ਲਾਇਬਰੇਰੀ ਨੂੰ ਮੂਲ ਰੂਪ ਵਿੱਚ x86_64 ਸਿਸਟਮ ਲਈ ਦਿੱਤਾ ਗਿਆ ਹੈ, ਜੋ ਕਿ 32-ਬਿੱਟ ਨਿੱਜੀ ਮਲਕੀਅਤ JRE ਉੱਤੇ ਨਹੀਂ ਚੱਲਦੀ ਹੈ। ਹੋਰ ਸ਼ਬਦਾਂ ਵਿੱਚ, ਫੇਡੋਰਾ x86_64 ਈਲੈਪਸ ਪੈਕੇਜਾਂ ਨੂੰ ਸਨ ਦੇ 32-ਬਿੱਟ JRE ਉੱਤੇ ਨਾ ਚਲਾਓ। ਇਹ ਉਲਝ ਪੈਦਾ ਕਰਨਾ ਵਾਲੇ ਢੰਗ ਨਾਲ ਫੇਲ੍ਹ ਹੋਣਗੇ। ਜਾਂ ਤਾਂ 64-ਬਿੱਟ ਨਿੱਜੀ ਮਲਕੀਅਤ ਵਾਲੇ JRE ਨੂੰ ਵਰਤੋਂ ਜਾਂ ਪੈਕੇਜਾਂ ਦਾ 32-ਬਿੱਟ ਵਰਜਨ ਇੰਸਟਾਲ ਕਰੋ, ਜੇ ਉਪਲੱਬਧ ਹੋਵੇ ਤਾਂ। 32-ਬਿੱਟ ਵਰਜਨ ਇੰਸਟਾਲ ਕਰਨ ਲਈ, ਅੱਗੇ ਦਿੱਤੀ ਕਮਾਂਡ ਵਰਤੋਂ:
yum install <package_name>.i386
ਜਿਵੇਂ ਕਿ 32-ਬਿੱਟ JNI ਲਾਇਬਰੇਰੀ ਨੂੰ ਮੂਲ ਰੂਪ ਵਿੱਚ ppc64 ਸਿਸਟਮ ਵਿੱਚ 64-ਬਿੱਟ JRE ਲਈ ਨਹੀਂ ਚੱਲਣਾ ਚਾਹੀਦੀ ਹੈ। 64-ਬਿੱਟ ਵਰਜਨ ਇੰਸਟਾਲ ਕਰਨ ਲਈ, ਅੱਗੇ ਦਿੱਤੀ ਕਮਾਂਡ ਵਰਤੋਂ:
yum install <package_name>.ppc64
ਜੂਨ 2007, ਈਲੈਪਸ ਕਮਿਊਨਟੀ ਯੂਰੋਪਾ ਰੀਲਿਜ਼ ਕਰਨ ਜਾ ਰਹੀ ਹੈ, ਜਿਸ ਵਿੱਚ ਪਲੱਗਇਨ ਅਤੇ ਫੀਚਰ ਸ਼ਾਮਲ ਕੀਤੇ ਗਏ ਹਨ। ਇਹ ਈਲੈਪਸ SDK ਦੇ ਵਰਜਨ 3.3 ਉੱਤੇ ਆਧਾਰਿਤ ਹੈ ਅਤੇ ਇਹ ਨਾਲ ਹੀ ਉਪਲੱਬਧ ਵੀ ਹੈ। ਇਹ ਬਹੁਤ ਵੱਡੀ ਤਬਦੀਲੀ ਹੈ ਅਤੇ ਇਸਕਰਕੇ ਫੇਡੋਰਾ ਈਲੈਪਸ ਯੂਰੋਪਾ ਨੂੰ ਫੇਡੋਰਾ 8 ਤੱਕ ਮੁੜ-ਬੇਸ ਨਹੀਂ ਕਰਨ ਜਾ ਰਿਹਾ ਹੈ। ਇਹ ਦਾ ਮਤਲਬ ਇਹ ਹੋਇਆ ਕਿ ਈਲੈਪਸ-ਆਧਾਰਿਤ ਕਾਰਜ, ਜੋ ਕਿ ਫੇਡੋਰਾ ਵਿੱਚ ਹਨ, ਜਿਵੇਂ ਕਿ RSSOwl ਅਤੇ ਅਜ਼ੂਰੀਉਸ ਅੱਪਸਟਰੀਮ ਰੀਲਿਜ਼ ਨਾਲੋਂ ਪਿੱਛੇ ਰਹਿ ਜਾਣਗੇ, ਜੇ ਉਨ੍ਹਾਂ ਨੂੰ ਸਿਰਫ਼ ਈਲੈਪਸ 3.3 ਦੇ ਹੀ ਫੀਚਰ ਚਾਹੀਦੇ ਹੋਏ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਹ ਭਾਗ ਵਿੱਚ ਫੇਡੋਰਾ ਤੋਂ ਸੁਰੱਖਿਆ ਇਕਾਈਆਂ ਬਾਰੇ ਜਾਣਕਾਰੀ ਹੈ।
ਫੇਡੋਰਾ ਵਿਚ ਬਹੁਤੀਆਂ ਸਰਗਰਮੀ-ਵਜੋਂ ਸੁਰੱਖਿਆ ਵਿਸ਼ੇਸ਼ਤਾਵਾਂ ਲਈ ਆਮ ਜਾਣਕਾਰੀ, ਮੌਜੂਦਾ ਹਾਲਤ ਅਤੇ ਨੀਤੀਆਂ http://fedoraproject.org/wiki/Security ਸਫ਼ੇ ਉੱਤੇ ਉਪਲੱਬਧ ਹਨ।
ਨਵੇਂ SELinux ਪਰੋਜੈਕਟ ਸਫ਼ੇ ਵਿੱਚ ਸਮੱਸਿਆ ਨਿਪਟਾਰਾ ਟਿੱਪਣੀਆਂ, ਵੇਰਵਾ, ਅਤੇ ਦਸਤਾਵੇਜ਼ਾਂ ਅਤੇ ਹਵਾਲਿਆਂ ਲਈ ਇਸ਼ਾਰੇ ਸ਼ਾਮਲ ਹਨ। ਕੁਝ ਮਹੱਤਵਪੂਰਨ ਸੰਬੰਧ ਇਸ ਤਰਾਂ ਹਨ:
ਨਵਾਂ SELinux ਪਰੋਜੈੱਕਟ ਸਫ਼ਾ: http://fedoraproject.org/wiki/SELinux
ਸਮੱਸਿਆ ਹੱਲ਼ ਬਾਰੇ ਸੰਕੇਤ: http://fedoraproject.org/wiki/SELinux/Troubleshootinghttp://fedoraproject.org/wiki/SELinux/Troubleshooting
ਆਮ ਪੁੱਛੇ ਜਾਂਦੇ ਸਵਾਲ: http://fedora.redhat.com/docs/selinux-faq/http://docs.fedoraproject.org/selinux-faq/
SELinux ਕਮਾਂਡਾਂ ਬਾਰੇ ਸੂਚੀ: http://fedoraproject.org/wiki/SELinux/Commandshttp://fedoraproject.org/wiki/SELinux/Commands
ਡੋਮੇਨ ਬਾਰੇ ਵੇਰਵੇ ਸਮੇਤ ਜਾਣਕਾਰੀ ਲਈ ਵੇਖੋ: http://fedoraproject.org/wiki/SELinux/Domains
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ ਦੇ ਇਹ ਰੀਲਿਜ਼ ਵਿੱਚ ਜਾਵਾ ਇੰਵਾਇਰਮਿੰਟ, ਜਿਸ ਨੂੰ java-gcj-compat ਦਾ ਮੁਫ਼ਤ ਅਤੇ ਓਪਨ ਸੋਰਸ ਵਰਜਨ ਹੈ। java-gcj-compat ਭੰਡਾਰ ਵਿੱਚ ਇੱਕ ਸੰਦ-ਸਮੱਗਰੀ ਅਤੇ ਚੱਲਣ ਵਾਤਾਵਰਨ ਹੈ, ਜੋ ਕਿ ਕਈ ਲਾਭਦਾਇਕ ਪਰੋਗਰਾਮਾਂ ਨੂੰ ਬਣਾਉਣ ਅਤੇ ਚਲਾਉਣ ਦੇ ਯੋਗ ਹੈ, ਜੋ ਕਿ ਜਾਵਾ ਪਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਗਏ ਹਨ।
![]() |
ਫੇਡੋਰਾ ਵਿੱਚ ਜਾਵਾ ਸ਼ਾਮਿਲ ਨਹੀਂ ਹੈ |
---|---|
ਜਾਵਾ ਸਨ ਮਾਈਕਰੋ-ਸਿਸਟਮ ਦਾ ਮਾਰਕਾ ਹੈ। java-gcj-compat ਪੂਰੀ ਤਰ੍ਹਾਂ ਮੁਫ਼ਤ/ਮੁਕਤ ਸਾਫਟਵੇਅਰ ਸਟੈਕ ਹੈ, ਜੋ ਕਿ ਜਾਵਾ ਨਹੀਂ ਨਹੀਂ ਹੈ, ਪਰ ਜਾਵਾ ਸਾਫਟਵੇਅਰ ਚਲਾ ਸਕਦਾ ਹੈ। |
java-gcj-compat ਦੇ ਤਿੰਨ ਮੁੱਖ ਭਾਗ ਹਨ: ਇੱਕ GNU java ਰਨਟਾਇਮ(libgcj), ਈਲੈਪਸ ਜਾਵਾ ਕੰਪਾਇਲਰ (ecj), ਅਤੇ ਰੇਪਰ ਅਤੇ ਲਿੰਕ (java-gcj-compat), ਜੋ ਕਿ ਹੋਰ ਜਾਵਾ ਵਾਤਾਵਰਣ ਵਾਂਗ ਰਲਦਾ ਰਨਟਾਇਮ ਅਤੇ ਕੰਪਾਇਲਰ ਉਪਲੱਬਧ ਕਰਵਾਉਦਾ ਹੈ।
ਇਹ ਫੇਡੋਰਾ ਰੀਲਿਜ਼ ਵਿੱਚ ਜਾਵਾ ਸਾਫਟਵੇਅਰ ਪੈਕੇਜ java-gcj-compat ਵਾਤਾਵਰਨ ਦੀ ਵਰਤੋਂ ਕਰਦਾ ਹੈ। ਇਹ ਪੈਕੇਜ ਵਿੱਚ OpenOffice.org Base, ਈਲੈਪਸ, ਅਤੇ ਆਪਚੇ ਟੋਮਕੈਟ ਹਨ। http://www.fedoraproject.org/wiki/JavaFAQ ਨੂੰ ਫੇਡੋਰਾ ਵਿੱਚ ਮੁਫ਼ਤ/ਮੁਕਤ ਜਾਵਾ ਵਾਤਾਵਰਨ java-gcj-compat ਬਾਰੇ ਜਾਣਕਾਰੀ ਲਈ ਵੇਖੋ।
![]() |
ਬੱਗ ਰਿਪੋਰਟ ਵਿੱਚ ਟਿਕਾਣਾ ਅਤੇ ਵਰਜਨ ਜਾਣਕਾਰੀ ਸ਼ਾਮਿਲ ਕਰਨੀ |
---|---|
ਜਦੋਂ ਵੀ ਬੱਗ ਜਾਣਕਾਰੀ ਦਿੱਤੀ ਜਾਵੇ ਤਾਂ ਇਹਨਾਂ ਕਮਾਂਡਾਂ ਦੀ ਆਉਟਪੁੱਟ ਦਿੱਤੀ ਜਾਵੇ: which java && java -version && which javac && javac -version |
java-gcj-compat ਮੁਫ਼ਤ ਸਾਫਟਵੇਅਰ ਸਟੈਕ ਵਿੱਚ ਇੱਕ ਹੋਰ ਪਹਿਲ ਕਰਦਿਆਂ ਫੇਡੋਰਾ ਤੁਹਾਨੂੰ ਕਈ ਜਾਵਾ ਸਥਾਪਨ ਇੰਸਟਾਲ ਕਰਨ ਅਤੇ ਉਨ੍ਹਾਂ ਵਿੱਚ alternatives ਕਮਾਂਡ ਲਾਇਨ ਸੰਦ ਰਾਹੀਂ ਬਦਲਣ ਵਿੱਚ ਸਹਾਇਕ ਹੈ। ਪਰ, ਹਰੇਕ ਜਾਵਾ ਸਿਸਟਮ, ਜੋ ਤੁਸੀਂ ਇੰਸਟਾਲ ਕਰੋ, JPackage ਪ੍ਰੋਜੈਕਟ ਪੈਕੇਜ ਹਦਾਇਤਾਂ ਮੁਤਾਬਕ ਹੋਣਾ ਚਾਹੀਦਾ ਹੈ ਤਾਂ ਕਿ laternatives ਦਾ ਫਾਇਦਾ ਲਿਆ ਜਾ ਸਕੇ। ਇੱਕ ਵਾਰ ਇਹ ਪੈਕੇਜ ਪੂਰੀ ਤਰ੍ਹਾਂ ਇੰਸਟਾਲ ਹੋ ਜਾਵੇ ਤਾਂ root
ਉਪਭੋਗੀ java ਅਤੇ javac ਸਥਾਪਨ ਵਿੱਚ alternatives ਕਮਾਂਡ ਰਾਹੀਂ ਬਦਲ ਸਕਦਾ ਹੈ:
alternatives --config java alternatives --config javac
ਫੇਡੋਰਾ ਦੇ ਇਹ ਰੀਲਿਜ਼ ਵਿੱਚ gcjwebplugin ਦੀ ਝਲਕ ਵੀ ਸ਼ਾਮਲ ਕੀਤੀ ਹੈ, ਜੋ ਕਿ ਜਾਵਾ ਐਪਲਿਟ ਲਈ ਇੱਕ ਫਾਇਰਫਾਕਸ ਪਲੱਗਇਨ ਹੈ। gcjwebplugin ਨੂੰ ਮੂਲ ਰੂਪ ਵਿੱਚ ਯੋਗ ਨਹੀਂ ਕੀਤਾ ਗਿਆ ਹੈ ਕਿਉਂਕਿ GNU Classpath ਵਿੱਚ ਸੁਰੱਖਿਆ ਸਥਾਪਨ ਹਾਲੇ ਵੀ ਵਿਕਾਸ ਅਧੀਨ ਹੈ, ਇਹ ਨਾ-ਭਰੋਸੇਯੋਗ ਐਪਲਿਟ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਤਿਆਰ ਨਹੀਂ ਹੈ। GNU Classpath ਵਿੱਚ AWT ਅਤੇ ਸਵੈਂਗ (Swing) ਹੁਣ ਠੀਕ ਢੰਗ ਨਾਲ ਤਿਆਰ ਹੋ ਚੁੱਕੇ ਹਨ, ਜੋ ਕਿ ਵੈੱਬ ਉੱਤੇ ਉਪਲੱਬਧ ਕਈ ਐਪਲਿਟਾਂ ਨੂੰ ਚਲਾ ਸਕਦੇ ਹਨ। ਉਤਸ਼ਾਹੀ ਉਪਭੋਗੀ, ਜੋ ਕਿ gcjwebplugin ਨੂੰ ਵਰਤਣਾ ਚਾਹੁੰਦੇ ਹੋਣ, /usr/share/doc/libgcj-4.1.2/README.libgcjwebplugin.so
ਨੂੰ ਪੜ੍ਹ ਸਕਦੇ ਹਨ, ਜੋ ਕਿ libgcj ਪੈਕੇਜ ਰਾਹੀਂ ਇੰਸਟਾਲ ਕੀਤਾ ਜਾਂਦਾ ਹੈ। README
ਪਲੱਗਇਨ ਨੂੰ ਚਾਲੂ ਕਰਨ ਬਾਰੇ ਅਤੇ ਸਬੰਧਤ ਖਤਰਿਆਂ ਬਾਰੇ ਦੱਸਦੀ ਹੈ।
ਫੇਡੋਰਾ ਵਿੱਚ JPackage ਪ੍ਰੋਜੈਕਟ ਤੋਂ ਕਈ ਪੈਕੇਜ ਲਏ ਗਏ ਹਨ, ਜੋ ਕਿ ਜਾਵਾ ਸਾਫਟਵੇਅਰ ਰਿਪੋਜ਼ਟਰੀ ਉਪਲੱਬਧ ਕਰਵਾਉਦਾ ਹੈ। ਇਹ ਪੈਕੇਜ ਫੇਡੋਰਾ ਵਿੱਚ ਸੋਧੇ ਗਏ ਹਨ, ਜੋ ਕਿ ਨਿੱਜੀ ਮਲਕੀਅਤ ਸਾਫਟਵੇਅਰ ਨਿਰਭਰਤਾ ਖਤਮ ਕਰਦੇ ਹਨ ਅਤੇ GCJ ਦਾ ahead-of-time ਕੰਪਾਇਲੇਸ਼ਨ ਫੀਚਰ ਵਰਤ ਕੇ ਬਣਾਏ ਗਏ ਹਨ। ਇਹਨਾਂ ਪੈਕੇਜ ਨੂੰ ਫੇਡੋਰਾ ਰਿਪੋਜ਼ਟਰੀ ਤੋਂ ਅੱਪਡੇਟ ਕਰੋ ਜਾਂ ਫੇਡੋਰਾ ਵਲੋਂ ਨਾ ਦਿੱਤੇ ਪੈਕੇਜਾਂ ਲਈ JPackage ਰਿਪੋਜ਼ਟਰੀ ਨੂੰ ਵਰਤੋਂ। ਪ੍ਰੋਜੈਕਟ ਅਤੇ ਇਸ ਵਲੋਂ ਉਪਲੱਬਧ ਸਾਫਟਵੇਅਰਾਂ ਬਾਰੇ ਜਾਣਕਾਰੀ ਲੈਣ ਲਈ http://jpackage.org ਵੇਖੋ।
![]() |
ਫੇਡੋਰਾ ਅਤੇ JPackage ਤੋਂ ਪੈਕੇਜ ਮਿਲਾਉਣੇ |
---|---|
ਇੱਕੋ ਸਿਸਟਮ ਉੱਤੇ ਫੇਡੋਰਾ ਅਤੇ JPackage ਰਿਪੋਜ਼ਟਰੀ ਵਿੱਚੋਂ ਸਾਫਟਵੇਅਰ ਇੰਸਟਾਲ ਕਰਨ ਤੋਂ ਪਹਿਲਾਂ ਪੈਕੇਜ ਅਨੁਕੂਲਤਾ ਦੀ ਜਾਂਚ ਕਰ ਲਵੋ। ਨਾ-ਅਨੁਕੂਲ ਪੈਕੇਜ ਗੁੰਝਲਦਾਰ ਮੁੱਦੇ ਬਣਾ ਸਕਦੇ ਹਨ। |
ਈਲੈਪਸ ਦੇ ਨਵੇਂ ਰੀਲਿਜ਼ ਨੋਟਿਸ ਲਈ http://fedoraproject.org/wiki/Docs/Beats/Devel/Tools/Eclipse ਵੇਖੋ।
ਫੇਡੋਰਾ ਵਿੱਚ maven2 ਪੈਕੇਜ ਨੂੰ ਪੂਰੀ ਤਰ੍ਹਾਂ ਆਫਲਾਇਨ ਢੰਗ 'ਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਬਿਨਾਂ ਹੋਰ ਵਿਸ਼ੇਸ਼ਤਾ ਬਦਲੇ ਬਿਨਾਂ (mvn), maven2 ਅੱਪਸਟਰੀਮ Maven ਵਾਂਗ ਹੀ ਕੰਮ ਕਰਦੀ ਹੈ। ਉਪਭੋਗੀ ਆਫਲਾਇਨ ਬਿਲਡ ਨਾਲ ਕੰਮ ਕਰਨ ਲਈ ਹੋਰ ਵਿਸ਼ੇਸ਼ਤਾ ਦੇ ਸਕਦੇ ਹਨ ਜਾਂ mvn-jpp, ਇੱਕ ਰੇਪਰ, ਜੋ ਕਿ ਆਫਲਾਇਨ ਬਿਲਡ ਲਈ ਆਮ ਵਰਤੀਆਂ ਵਿਸ਼ੇਸ਼ਤਾ ਦੱਸਦਾ ਹੈ, ਵਰਤ ਸਕਦੇ ਹਨ।
ਫੇਡੋਰਾ ਵਿੱਚ maven2 ਪੈਕੇਜ ਨੂੰ ਪੂਰੀ ਤਰ੍ਹਾਂ ਆਫਲਾਇਨ ਢੰਗ 'ਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਬਿਨਾਂ ਹੋਰ ਵਿਸ਼ੇਸ਼ਤਾ ਬਦਲੇ ਬਿਨਾਂ (mvn), maven2 ਅੱਪਸਟਰੀਮ Maven ਵਾਂਗ ਹੀ ਕੰਮ ਕਰਦੀ ਹੈ। ਉਪਭੋਗੀ ਆਫਲਾਇਨ ਬਿਲਡ ਨਾਲ ਕੰਮ ਕਰਨ ਲਈ ਹੋਰ ਵਿਸ਼ੇਸ਼ਤਾ ਦੇ ਸਕਦੇ ਹਨ ਜਾਂ mvn-jpp, ਇੱਕ ਰੇਪਰ, ਜੋ ਕਿ ਆਫਲਾਇਨ ਬਿਲਡ ਲਈ ਆਮ ਵਰਤੀਆਂ ਵਿਸ਼ੇਸ਼ਤਾ ਦੱਸਦਾ ਹੈ, ਵਰਤ ਸਕਦੇ ਹਨ। ਵਿਸ਼ੇਸ਼ਤਾ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ /usr/share/doc/maven2-2.0.4/maven2-jpp-readme.html
ਫਾਇਲ ਵਿੱਚ ਵੇਖੋ, ਜੋ ਕਿ maven2-manual ਪੈਕੇਜ ਵਿੱਚ ਆਉਦੀ ਹੈ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ ਵਿੱਚ ਕਈ ਤਰ੍ਹਾਂ ਦੇ ਮਲਟੀਮੀਡਿਆ ਫੰਕਸ਼ਨਾਂ ਲਈ ਕਾਰਜ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਗਾਣੇ ਸੁਣਨੇ, ਰਿਕਾਰਡਿੰਗ ਅਤੇ ਸੰਪਾਦਨ ਸ਼ਾਮਿਲ ਹੈ। ਹੋਰ ਪੈਕੇਜਾਂ ਨੂੰ ਫੇਡੋਰਾ ਪੈਕੇਜ ਭੰਡਾਰ ਸਾਫਵੇਅਰ ਰਿਪੋਜ਼ਟਰੀ ਵਿੱਚ ਉਪਲੱਬਧ ਕਰਵਾਇਆ ਗਿਆ ਹੈ।
ਫੇਡੋਰਾ ਦੀ ਮੂਲ ਇੰਸਟਾਲੇਸ਼ਨ ਵਿੱਚ ਰੀਥਮਬਾਕਸ ਅਤੇ ਟੋਟੇਮ ਮੀਡਿਆ ਪਲੇਅਬੈਕ ਲਈ ਹਨ। ਫੇਡੋਰਾ ਰਿਪੋਜ਼ਟਰੀਆਂ ਵਿੱਚ ਕਈ ਹਰਮਨਪਿਆਰੇ ਪ੍ਰੋਗਰਾਮ ਹੋ ਸਕਦੇ ਹਨ, ਜਿਵੇਂ ਕਿ xmms ਪਲੇਅਰ ਅਤੇ KDE ਲਈ ਅਮਰੋਕ। ਦੋਵੇਂ ਗਨੋਮ ਅਤੇ ਕੇਡੀਈ ਵਿੱਚ ਕਈ ਪਲੇਅਰ ਹਨ, ਜੋ ਕਿ ਕਈ ਫਾਰਮੈਟ ਚਲਾ ਸਕਦੇ ਹਨ। ਕਈ ਰਿਪੋਜ਼ਟਰੀਆਂ ਵਿੱਚ ਹੋਰ ਪ੍ਰੋਗਰਾਮ ਵੀ ਹੁੰਦੇ ਹਨ, ਜੋ ਕਿ ਹੋਰ ਫਾਰਮੈਟ ਚਲਾ ਸਕਦੇ ਹਨ।
ਫੇਡੋਰਾ ਨੇ ਐਂਡਵਾਂਸ ਲਿਨਕਸ ਸਾਊਂਡ ਆਰਚੀਟੈਕਚਰ (ALSA) ਸਾਊਂਡ ਸਿਸਟਮ ਦਾ ਪੂਰਾ ਪੂਰਾ ਫਾਇਦਾ ਲੈਂਦਾ ਹੈ। ਕੋਈ ਪਰੋਗਰਾਮ ਸਮਾਂਤਰ ਆਵਾਜ਼ ਚਲਾ ਸਕਦੇ ਹਨ, ਜੋ ਕਿ ਕਿਸੇ ਸਮੇਂ ਲਿਨਕਸ ਸਿਸਟਮਾਂ ਲਈ ਮੁਸ਼ਕਿਲ ਹੁੰਦਾ ਸੀ। ਜਦੋਂ ਸਭ ਮਲਟੀਮੀਡਿਆ ਸਾਫਟਵੇਅਰ ALSA ਨੂੰ ਸਾਊਂਡ ਸਹਿਯੋਗ ਵਾਸਤੇ ਵਰਤਣ ਲੱਗੇ ਤਾਂ ਇਹ ਸਮੱਸਿਆ ਖਤਮ ਹੋ ਜਾਵੇਗੀ। ALSA ਬਾਰੇ ਵਧੇਰੇ ਜਾਣਕਾਰੀ ਲਈ http://www.alsa-project.org/ ਵੇਖੋ। ਉਪਭੋਗੀ ਹਾਲੇ ਵੀ ਸਮੱਸਿਆ ਮਹਿਸੂਸ ਕਰ ਸਕਦੇ ਹਨ, ਜਦੋਂ ਕਿ ਕਈ ਉਪਭੋਗੀ ਸਿਸਟਮ ਉੱਤੇ ਲਾਗਇਨ ਹੋਣ। ਹਾਰਡਵੇਅਰ ਅਤੇ ਸਾਫਟਵੇਅਰ ਸੰਰਚਨਾ ਮੁਤਾਬਕ, ਕਈ ਉਪਭੋਗੀ ਸਾਊਂਡ ਹਾਰਡਵੇਅਰ ਨੂੰ ਇੱਕੋ ਸਮੇਂ ਨਾ ਵਰਤਣ ਸਕਣ।
ਫੇਡੋਰਾ ਵਿੱਚ Ogg ਮੀਡਿਆ ਕੰਨਟੇਨਰ ਫਾਰਮੈਟ, ਵਰਬੋਸ ਆਡੀਓ, ਥੋਰਾ ਵੀਡਿਓ, ਸਪੀਕਸ ਆਡੀਓ ਅਤੇ FLAC ਲੂਸਲੈੱਸ ਆਡੀਓ ਫਾਰਮੈਟ ਲਈ ਮੁਕੰਮਲ ਸਹਿਯੋਗ ਸ਼ਾਮਿਲ ਕੀਤਾ ਹੈ। ਇਹ ਮੁਫ਼ਤ ਵੰਡਣਯੋਗ ਫਾਰਮੈਟ ਕਿਸੇ ਹੱਦਾਂ ਜਾਂ ਲਾਈਸੈਂਸ ਪਾਬੰਦੀਆਂ ਨਾਲ ਸੀਮਿਤ ਨਹੀਂ ਹਨ। ਇਹ ਤੁਹਾਨੂੰ ਹਰਮਨ-ਪਿਆਰੇ, ਪਾਬੰਦੀ-ਸ਼ੁਧਾ ਫਾਰਮੈਟ ਦਾ ਬੇਹਤਰ ਬਦਲ ਦਿੰਦੇ ਹਨ। ਫੇਡੋਰਾ ਪ੍ਰੋਜੈਕਟ ਤੁਹਾਨੂੰ ਇਹ ਫਾਰਮੈਟ ਵਰਤਣ ਲਈ ਉਤਸ਼ਾਹਿਤ ਕਰਦਾ ਹੈ। ਇਹਨਾਂ ਫਾਰਮੈਟਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ Xiph.Org ਫਾਊਨਡੇਸ਼ਨ ਦੀ ਵੈੱਬਸਾਇਟ http://www.xiph.org/ ਉੱਤੇ ਵੇਖਿਆ ਜਾ ਸਕਦਾ ਹੈ।
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ MP3 ਜਾਂ DVD ਵੀਡਿਓ ਪਲੇਅਬੈਕ ਜਾਂ ਰਿਕਾਰਡਿੰਗ ਲਈ ਸਹਿਯੋਗ ਨਹੀਂ ਹੈ। MP3 ਫਾਰਮੈਟ ਪੇਟੈਂਟ ਹੈ ਅਤੇ ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਇਸੈਂਸ ਨਹੀਂ ਦਿੰਦੇ ਹਨ। DVD ਵੀਡਿਆ ਫਾਰਮੈਟ ਵੀ ਪੇਟੈਂਟ ਹਨ ਅਤੇ ਇੱਕ ਇੰਕ੍ਰਿਪਸ਼ਨ ਸਕੀਮ ਨਾਲ ਤਿਆਰ ਹਨ। ਪੇਟੈਂਟ ਰੱਖਣ ਵਾਲੇ ਲੋੜੀਦਾ ਪੇਟੈਂਟ ਲਾਈਸੈਂਸ ਅਤੇ CSS-ਇੰਕ੍ਰਿਪਟ ਡਿਸਕਾਂ ਲਈ ਲੋੜੀਦਾ ਕੋਡ ਨਹੀਂ ਦਿੰਦੇ ਹਨ, ਜਿਸ ਨਾਲ ਅਮਰੀਕਾ ਦੇ ਡਿਜ਼ੀਟਲ ਮਲੀਨਿਅਮ ਕਾਪੀਰਾਈਟ ਐਕਟ (Digital Millennium Copyright Act) ਦੀ ਉਲੰਘਨਾ ਹੁੰਦਾ ਹੈ। ਫੇਡੋਰਾ ਨੇ ਹੋਰ ਮਲਟੀਮੀਡਿਆ ਸਾਫਟਵੇਅਰਾਂ ਨੂੰ ਵੱਖ ਕਰ ਦਿੱਤਾ ਹੈ, ਜਿਸ ਵਿੱਚ ਅਡੋਬ ਫਲੈਸ਼ ਪਲੇਅਰ ਅਤੇ ਰੀਅਲ ਮੀਡਿਆ ਦਾ ਰੀਅਲ ਪਲੇਅਰ ਹਨ। ਇਸ ਵਿਸ਼ੇ ਬਾਰੇ ਵਧੇਰੇ ਜਾਣਕਾਰੀ ਲਈ please refer to http://fedoraproject.org/wiki/ForbiddenItems ਵੇਖੋ।
ਜਦੋਂ ਹੋਰ MP3 ਚੋਣਾਂ ਫੇਡੋਰਾ ਵਿੱਚ ਉਪਲੱਬਧ ਹੋ ਸਕਦੀਆਂ ਹਨ, ਫਲੁਈਨਡੋ ਹੁਣ ਜੀਸਟਰੀਮਰ ਲਈ ਮੁਫ਼ਤ MP3 ਪਲੱਗਇਨ ਉਪਲੱਬਧ ਕਰਵਾਉਦਾ ਹੈ, ਜੋ ਕਿ ਉਪਭੋਗੀਆਂ ਵਲੋਂ ਪਟੈਂਟ ਲਾਇਸੈਂਸ ਲਈ ਲਾਜ਼ਮੀ ਹੈ। ਇਹ ਪਲੱਗਇਨ ਕਾਰਜਾਂ ਵਿੱਚ MP3 ਸਹਿਯੋਗ ਚਾਲੂ ਕਰਦੀ ਹੈ, ਜੋ ਕਿ ਸਟਰੀਮਰ ਫਰੇਮਵਰਕ ਨੂੰ ਬੈਕਐਂਡ ਵਜੋਂ ਵਰਤਦੇ ਹਨ। ਫੇਡੋਰਾ ਵਿੱਚ ਇਹ ਪਲੱਗਇਨ ਸ਼ਾਮਲ ਨਹੀਂ ਹੈ, ਕਿਉਂਕਿ ਅਸੀਂ ਪਟੈਂਟ ਤੋਂ ਬਿਨਾਂ ਓਪਨ ਫਾਰਮੈਟ ਲਈ ਸਹਿਯੋਗੀ ਹੈ ਅਤੇ ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਾਂ। MP3 ਪਲੱਗਇਨ ਬਾਰੇ ਜਾਣਕਾਰੀ ਲਈ http://www.fluendo.com/ ਉੱਤੇ ਫਲੁਈਨਡੋਦੀ ਵੈੱਬ ਸਾਇਟ ਵੇਖੋ।
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ CD ਅਤੇ DVD ਮਾਸਟਰਿੰਗ ਅਤੇ ਲਿਖਣ ਲਈ ਕਈ ਕਿਸਮ ਦੇ ਸੰਦ ਹਨ। ਗਨੋਮ ਉਪਭੋਗੀ ਨਟੀਲਸ ਫਾਇਲ ਮੈਨੇਜਰ ਨਾਲ ਸਿੱਧਾ ਲਿਖ ਸਕਦੇ ਹਨ, ਗਨੋਮ-ਬੇਕਰ ਜਾਂ ਗਰੇਵਮੈਨ ਪੈਕੇਜ ਵਰਤ ਸਕਦੇ ਜਾਂ ਫੇਡੋਰਾ ਵਿੱਚ ਪੁਰਾਣਾ xcdroast ਪੈਕੇਜ ਵਰਤ ਸਕਦੇ ਹਨ। KDE ਉਪਭੋਗੀਆਂ ਲਈ ਇਹ ਸਭ ਕੰਮਾਂ ਲਈ ਵਧੀਆ k3b ਪੈਕੇਜ ਹੈ। ਕਨਸੋਂਲ ਸੰਦਾਂ ਵਿੱਚ cdrecord, readcd, mkisofs ਅਤੇ ਹੋਰ ਹਰਮਨਪਿਆਰੇ ਕਾਰਜ ਹਨ।
ਤੁਸੀਂ ਫੇਡੋਰਾ ਨੂੰ ਸਕਰੀਨ-ਕਾਸਟ ਬਣਾਉਣ ਅਤੇ ਚਲਾਉਣ ਲਈ ਵਰਤ ਸਕਦੇ ਹੋ, ਜੋ ਕਿ ਡੈਸਕਟਾਪ ਸ਼ੈਸ਼ਨ ਓਪਨ ਤਕਨਾਲੋਜੀ ਵਰਤ ਕੇ ਰਿਕਾਰਡ ਕਰਦਾ ਹੈ। ਫੇਡੋਰਾ ਪੈਕੇਜ ਭੰਡਾਰ ਸਾਫਟਵੇਅਰ ਰਿਪੋਜ਼ਟਰੀ ਵਿੱਚ ਈਸਤਬੁੱਲ ਹੈ, ਜੋ ਕਿ ਥੋਰਾ ਵੀਡਿਓ ਫਾਰਮੈਟ ਨਾਲ ਸਕਰੀਨ-ਕਾਸਟ ਬਣਾਉਦਾ ਹੈ। ਇਹ ਵੀਡਿਓ ਫੇਡੋਰਾ ਵਿੱਚ ਸ਼ਾਮਲ ਕਈ ਪਲੇਅਰ ਨਾਲ ਚਲਾਈ ਜਾ ਸਕਦੀ ਹੈ। ਫੇਡੋਰਾ ਪ੍ਰੋਜੈਕਟ ਵਿੱਚ ਡੀਵੈਲਪਰ ਜਾਂ ਉਪਭੋਗੀ ਨੂੰ ਸਕਰੀਨ-ਕਾਸਟ ਦੇਣ ਲਈ ਇਹ ਹੀ ਪਸੰਦੀਦਾ ਢੰਗ ਹੈ। ਹੋਰ ਜਾਣਕਾਰੀ ਲਈ http://fedoraproject.org/wiki/ScreenCasting ਵੇਖੋ।
ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਵਿੱਚ ਬਹੁਤੇ ਮੀਡਿਆ ਪਲੇਅਰ ਪਲੱਗਇਨਾਂ ਨੂੰ ਹੋਰ ਮੀਡਿਆ ਫਾਰਮੈਟਅਤੇ ਸਾਊਂਡ ਆਉਟਪੁੱਟ ਸਿਸਟਮ ਵਰਤਣ ਲਈ ਇਸਤੇਮਾਲ ਕਰ ਸਕਦੇ ਹਨ। ਕੁਝ ਫਾਇਦੇਮੰਦ ਮਲਟੀਮੀਡਿਆ ਫਰੇਮਵਰਕ, ਜਿਵੇਂ ਕਿ gstreamer ਪੈਕੇਜ, ਮੀਡਿਆ ਫਾਰਮੈਟ ਸਹਿਯੋਗ ਅਤੇ ਸਾਊਂਡ ਆਉਟਪੁੱਟ ਹੈਂਡਲ ਕਰ ਸਕਦੇ ਹਨ। ਫੇਡੋਰਾ ਸਾਫਟਵੇਅਰ ਰਿਪੋਜ਼ਟਰੀਆਂ ਇਹਨਾਂ ਬੈਕਐਂਡ ਲਈ ਪਲੱਗਇਨ ਪੈਕੇਜ ਅਤੇ ਵੱਖਰੇ ਕਾਰਜ ਦਿੰਦੀਆਂ ਹਨ। ਹੋਰ ਲੋਕ ਵਧੀਆ ਕਾਰਗੁਜ਼ਾਰੀ ਨਾਲ ਹੋਰ ਪਲੱਗਇਨ ਵੀ ਦੇ ਸਕਦੇ ਹਨ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ ਖੇਡਾਂ ਦੀ ਚੋਣ ਦਿੰਦਾ ਹੈ, ਜੋ ਕਿ ਕਈ ਮੌਕਿਆਂ ਲਈ ਹਨ। ਉਪਭੋਗੀ ਗਨੋਮ (gnome-games) ਅਤੇ ਕੇਡੀਈ (kdegames) ਲਈ ਖੇਡਾਂ ਦਾ ਛੋਟਾ ਪੈਕੇਜ ਇੰਸਟਾਲ ਕਰ ਸਕਦੇ ਹਨ। ਇਸ ਤੋਂ ਇਲਾਵਾਂ ਹੋਰ ਖੇਡਾਂ ਵੀ ਹਨ, ਜੋ ਕਿ ਰਿਪੋਜ਼ਟਰੀਆਂ ਵਿੱਚ ਹਰੇਕ ਵੱਡੇ ਮੌਕੇ ਲਈ ਉਪਲੱਬਧ ਹਨ।
ਫੇਡੋਰਾ ਪ੍ਰੋਜੈਕਟ ਵੈੱਬ-ਸਾਇਟ ਫੀਚਰ ਵਿੱਚ ਇੱਕ ਭਾਗ ਖੇਡਾਂ ਨੂੰ ਸਮਰਪਿਤ ਹੈ, ਜਿਸ ਵਿੱਚ ਕਈ ਉਪਲੱਬਧ ਖੇਡਾਂ ਬਾਰੇ ਵੇਰਵੇ ਸਮੇਤ ਜਾਣਕਾਰੀ ਹੈ, ਸੰਖੇਪ ਜਾਣਕਾਰੀ ਅਤੇ ਇੰਸਟਾਲੇਸ਼ਨ ਹਦਾਇਤਾਂ ਸਮੇਤ। ਹੋਰ ਜਾਣਕਾਰੀ ਲਈ http://fedoraproject.org/wiki/Games ਵੇਖੋ।
ਹੋਰ ਖੇਡਾਂ ਦੀ ਲਿਸਟ ਲਈ, ਜੋ ਕਿ ਇੰਸਟਾਲੇਸ਼ਨ ਲਈ ਉਪਲੱਬਧ ਹਨ, ਪਰਿਟ ਗਰਾਫਿਕਲ ਸਹੂਲਤ ( ) ਰਾਹੀਂ ਜਾਂ ਕਮਾਂਡ ਰਾਹੀਂ ਵੇਖੋ:
yum groupinfo "Games and Entertainment"
ਕਈ ਖੇਡ ਪੈਕੇਜਾਂ ਨੂੰ ਇੰਸਟਾਲ ਕਰਨ ਲਈ yum ਨਾਲ ਮੱਦਦ ਵਾਸਤੇ ਗਾਈਡ ਵੇਖੋ ਜੋ ਹੈ:x
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ 7 ਵਿੱਚ ਵੁਰਚੁਲਾਈਜ਼ੇਸ਼ਨ ਹੁਣ Xen ਅਤੇ KVM ਵੁਰਚੁਅਲ ਪਲੇਅਫਾਰਮ ਲਈ ਸਹਿਯੋਗੀ ਹੈ। libvirt
API ਅਤੇ ਇਸ ਦੇ ਅਨੁਸਾਰੀ ਸੰਦ, virt-manager ਅਤੇ virsh, KVM ਅਤੇ Xen ਸਹਿਯੋਗ ਲਈ ਅੱਪਡੇਟ ਕੀਤੇ ਗਏ ਹਣ। ਉਪਭੋਗੀ ਚੋਣ ਕਰ ਸਕਦੇ ਹਨ ਕਿ ਕਿਹੜਾ ਵੁਰਚੁਲਾਈਜ਼ੇਸ਼ਨ ਪਲੇਟਫਾਰਮ ਇੰਸਟਾਲ ਕਰਨਾ ਹੈ ਅਤੇ ਉਹੀ ਸੰਦ ਵਰਤ ਸਕਦੇ ਹਨ, ਜੋ ਕਿ ਇਹ ਚੋਣ ਉੱਤੇ ਨਿਰਭਰ ਨਹੀਂ ਕਰਦੇ।
ਫੇਡੋਰਾ 7 ਵਿੱਚ ਜ਼ੈਨ ਦਾ ਵਰਜਨ 3.0.4 ਹੈ।
ਫੇਡੋਰਾ 7 ਵਿੱਚ KVM ਦਾ ਵਰਜਨ 19-1 ਹੈ।
ਜ਼ੈਨ ਅਤੇ KVM ਵਿੱਚ ਅੰਤਰ ਵੇਖਣ ਲਈ, http://virt.kernelnewbies.org/TechComparison ਵੇਖੋ। ਫੇਡੋਰਾ 7 ਵਿੱਚ ਵੁਰਚੁਲਾਈਜ਼ੇਸ਼ਨ ਇੰਸਟਾਲ ਕਰਨ ਅਤੇ ਵਰਤਣ ਲਈ http://fedoraproject.org/wiki/Docs/Fedora7VirtQuickStart ਵੇਖੋ।
ਜ਼ੈਨ 3.0.4 ਦੀ ਵਰਤੋਂ ਨਾਲ, ਪੈਰਾ-ਵੁਰਚੁਲਾਈਜ਼ੇਸ਼ਨ ਅਤੇ ਪੂਰੀ ਵੁਰਚੁਲਾਈਜ਼ੇਸ਼ਨ ਬਣਾਈ ਜਾ ਸਕਦੀ ਹੈ। KVM ਵਿੱਚ ਸਿਰਫ਼ ਪੂਰੀ ਵੁਰਚੁਲਾਈਜ਼ੇਸ਼ਨ ਹੀ ਸਹਿਯੋਗੀ ਹੈ। ਪੂਰੀ ਵੁਰਚੁਲਾਈਜੇਸ਼ਨ ਲਈ ਇੱਕ VT-ਅਨੁਕੂਲ ਪ੍ਰੋਸੈਸਰ ਚਾਹੀਦਾ ਹੈ। ਪੈਰਾ-ਵੁਰਚੁਲਾਈਜੇਸ਼ਨ ਲਈ ਖਾਸ ਹਾਰਡਵੇਅਰ ਨਹੀਂ ਚਾਹੀਦਾ ਹੈ, ਪਰ ਇਸ ਲਈ ਗੈਸਟ OS ਸੋਧਣਾ ਪਵੇਗਾ।
ਫੇਡੋਰਾ 7 ਡੀਵੈਲਪਮਿੰਟ ਟੀਮ ਨੇ ਜ਼ੈਨ ਨੇ ਫੇਡੋਰਾ 6, ਫੇਡੋਰਾ 7 ਅਤੇ ਰੈੱਡ ਹੈੱਟ ਇੰਟਰਪ੍ਰਾਈਜ਼ ਲੀਨਕਸ 4.5 ਅਤੇ 5.0 ਗੈੱਸਟ ਨੂੰ ਟੈਸਟ ਕੀਤਾ ਹੈ। ਹੋਰ ਗੈੱਸਟ ਟੈਸਟ ਨਹੀਂ ਕੀਤੇ ਗਏ ਹਨ। ਪੂਰੀ ਵੁਰਚੁਲਾਈਜ਼ੇਸ਼ਨ ਨਾਲ, ਉਪਭੋਗੀ ਹੋਰ ਵੱਡੀ ਗਿਣਤੀ ਨਾਲ ਓਪਰੇਟਿੰਗ ਸਿਸਟਮਾਂ ਦੀ ਸਫ਼ਲਤਾ ਦੀ ਉਮੀਦ ਰੱਖ ਸਕਦੇ ਹਨ, ਜਿਸ ਵਿੱਚ ਕੁਝ ਪਰੋਪੈਟਰੀ ਓਪਰੇਟਿੰਗ ਸਿਸਟਮ ਵੀ ਸ਼ਾਮਲ ਹਨ।
ਫੇਡੋਰਾ 7 ਵਿੱਚ ਵੁਰਚੁਲਾਈਜ਼ੇਸ਼ਨ ਪੈਕੇਜਾਂ ਵਿੱਚ ਹੇਠ ਦਿੱਤੇ ਸੁਧਾਰ ਕੀਤੇ ਗਏ ਹਨ:
ਕਾਰਜ virt-manager ਅਤੇ virsh ਹੁਣ ਨਾ-ਸਰਗਰਮ ਡੋਮੇਨ ਨਾਲ ਕੰਮ ਕਰ ਸਕਦੇ ਹਨ। ਪਹਿਲਾਂ, xm ਹੀ ਨਾ-ਸਰਗਰਮ ਡੋਮੇਨ ਨਾਲ ਕੰਮ ਕਰ ਸਕਦੀ ਸੀ।
ਵੁਰਚੁਅਲ ਫਰੇਮ ਬਫ਼ਰ ਨਾਲ ਮਾਊਂਸ ਕਰਸਰ ਸਮੱਸਿਆ ਨੂੰ ਹਟਾ ਦਿੱਤਾ ਗਿਆ ਹੈ, ਤਾਂ GUI ਢੰਗ ਵਿੱਚ ਵਧੀਆ ਉਪਭੋਗੀ ਤਜਰਬਾ ਮਿਲ ਸਕੇ।
ਕੁਝ ਹੋਰ ਫੁਟਕਲ ਛੋਟੇ ਸੁਧਾਰ ਵੀ ਕੀਤੇ ਗਏ ਹਨ।
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਹ ਭਾਗ ਵਿੱਚ X ਝਰੋਖਾ ਸਿਸਟਮ ਬਾਰੇ ਜਾਣਕਾਰੀ ਹੈ, ਜੋ ਕਿ ਫੇਡੋਰਾ ਵਿੱਚ X.org ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ।
X.org 7.3 X ਸਰਵਰ ਨੂੰ ਬਹੁਤੇ ਹਾਰਡਵੇਅਰ ਨੂੰ ਆਟੋਮੈਟਿਕ ਹੀ ਖੋਜਣ ਅਤੇ ਸੰਰਚਨਾ ਕਰਨ ਲਈ ਸੋਧਿਆ ਗਿਆ ਹੈ, ਤਾਂ ਉਪਭੋਗੀਆਂ ਜਾਂ ਪਰਸ਼ਾਸ਼ਕਾਂ ਨੂੰ /etc/X11/xorg.conf
ਫਾਇਲ ਨੂੰ ਸੋਧਣਾ ਨਾ ਪਵੇ। ਐਨਾਕਾਂਡਾ ਵਲੋਂ ਲਿਖੀ xorg.conf
ਫਾਇਲ ਵਿੱਚ ਸਿਰਫ਼ ਸੰਰਚਿਤ ਹਾਰਡਵੇਅਰ ਹੀ ਹੁੰਦਾ ਹੈ:
ਗਰਾਫਿਕਲ ਡਰਾਇਵਰ
ਕੀ-ਬੋਰਡ ਨਕਸ਼ੇ
ਸਭ ਹੋਰ ਜੰਤਰ, ਜਿਵੇਂ ਕਿ ਮਾਨੀਟਰ (LCD ਅਤੇ CRT ਦੋਵੇਂ), USB ਮਾਊਸ, ਅਤੇ ਟੱਚ-ਪੈਂਡ ਆਟੋਮੈਟਿਕ ਹੀ ਖੋਜੇ ਅਤੇ ਸੰਰਚਿਤ ਕੀਤੇ ਜਾਣੇ ਚਾਹੀਦੇ ਹਨ।
X ਸਰਵਰ ਸਹਿਯੋਗੀ ਰੈਜ਼ੋਲੇਸ਼ਨ ਰੇਜ਼ ਲਈ ਲੱਗੇ ਮਾਨੀਟਰ ਲਈ ਜਾਂਚ ਕਰਦਾ ਹੈ ਅਤੇ ਡਿਸਪਲੇਅ ਲਈ ਸਭ ਢੁੱਕਵੀਂ ਆਕਾਰ ਅਨੁਪਾਤ ਨਾਲ ਉਪਲੱਬਧ ਸਭ ਤੋਂ ਵੱਧ ਰੈਜ਼ੋਲੇਸ਼ਨ ਚੁਣਨ ਦੀ ਕੋਸ਼ਿਸ਼ ਕਰਦਾ ਹੈ। ਉਪਭੋਗੀ ਆਪਣੀ ਪਸੰਦ ਦਾ ਰੈਜ਼ੋਲੇਸ਼ਨ
→ → ਰਾਹੀਂ ਅਤੇ ਸਿਸਟਮ ਲਈ ਮੂਲ ਰੈਜ਼ੋਲੇਸ਼ਨ → → ਰਾਹੀਂ ਬਦਲ ਸਕਦੇ ਹਨ।ਜੇ /etc/X11/xorg.conf
ਫਾਇਲ ਮੌਜੂਦ ਨਾ ਹੋਵੇ ਤਾਂ X ਆਟੋਮੈਟਿਕ ਹੀ ਢੁੱਕਵਾਂ ਡਰਾਇਵਰ ਚੁਣ ਲਵੇਗਾ ਅਤੇ 105-ਸਵਿੱਚ US ਕੀ-ਬੋਰਡ ਖਾਕਾ ਮੰਨੇਗਾ।
ਫੇਡੋਰਾ 7 ਵਿੱਚ ਇੰਟੈੱਲ ਐਂਟੀਗਰੇਟਡ ਗਰਾਫੀਕਲ ਕੰਟਰੋਲਰ ਲਈ 2 ਡਰਾਇਵਰ ਹਨ:
ਮੂਲ i810
ਡਰਾਇਵਰ, ਜਿਸ ਵਿੱਚ ਇੰਟੈੱਲ ਗਰਾਫਿਕਸ ਚਿੱਪਸੈੱਟ ਲਈ ਸਹਿਯੋਗ ਹੈ ਅਤੇ i945 ਅਤੇ i965 ਸ਼ਾਮਲ ਹਨ।
ਤਜਰਬੇ ਅਧੀਨ intel
ਡਰਾਇਵਰ ਹੈ, ਜਿਸ ਵਿੱਚ ਇੰਟੈੱਲ ਗਰਾਫਿਕਸ ਚਿੱਪਸੈੱਟ ਲਈ i945 ਸਹਿਯੋਗ ਸ਼ਾਮਲ ਹੈ।
i810
ਡਰਾਇਵਰ BIOS ਵਿੱਚ ਉਪਲੱਬਧ ਰੈਜ਼ੋਲੇਸ਼ਨ ਤੱਕ ਹੀ ਸੀਮਿਤ ਹੈ। ਜੇ ਤੁਹਾਨੂੰ ਨਾ-ਸਟੈਂਡਰਡ ਰੈਜ਼ੋਲੇਸ਼ਨ ਦੇ ਲਈ ਸਹਿਯੋਗ ਚਾਹੀਦਾ ਹੋਵੇ, ਜਿਵੇਂ ਕਿ ਕੁਝ ਵਾਈਡ-ਸਕਰੀਨ ਡਿਸਪਲੇਅ, ਤਾਂ ਤੁਸੀਂ intel
ਡਰਾਇਵਰ ਵਰਤਣਾ ਚਾਹੋਗੇ। ਤੁਸੀਂ ਡਰਾਇਵਰ ਨੂੰ system-config-display ਰਾਹੀਂ ਬਦਲ ਸਕਦੇ ਹੋ, ਜੋ ਕਿ → → ਮੇਨੂ ਰਾਹੀਂ ਉਪਲੱਬਧ ਹੈ।
ਅਸੀਂ ਤਜਰਬੇ-ਅਧੀਨ ਇੰਟੈੱਲ
ਡਰਾਇਵਰ ਬਾਰੇ ਸੁਝਾਆਵਾਂ ਲਈ ਸਵਾਗਤ ਕਰਦੇ ਹਾਂ। ਰਿਪੋਰਟ ਬੱਗਜ਼ੀਲਾ ਵਿੱਚ ਆਪਣੀ ਮਸ਼ੀਨ ਦੀ lspci -vn ਦੀ ਪੂਰੀ ਆਉਟਪੁੱਟ ਨਾਲ ਦਿਓ ਜੀ। ਇੱਕ ਠੀਕ ਰਿਪੋਰਟ ਦੇਣ ਨਾਲ ਕਈ ਚਿੱਪਸੈਟ intel
ਡਰਾਇਵਰ ਮੂਲ ਰੂਪ ਵਿੱਚ ਵਰਤਣ ਲਈ ਤਿਆਰ ਕੀਤੇ ਜਾ ਸਕਦੇ ਹਨ।
ਜੇ ਤੁਸੀਂ ਸੁਤੰਤਰ ਧਿਰ ਵੀਡਿਓ ਡਰਾਇਵਰ ਵਰਤਣੇ ਚਾਹੁੰਦੇ ਹੋ ਤਾਂ ਵੇਰਵੇ ਸਮੇਤ ਹਦਾਇਤਾਂ ਲਈ Xorg ਸੁਤੰਤਰ ਡਰਾਇਵਰ ਸਫ਼ਾ ਵੇਖੋ:
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ ਵਿਚ MySQL 5.0 ਉਪਲੱਬਧ ਕਰਵਾਈ ਗਈ ਹੈ। ਇਹ ਵਰਜਨ ਵਿੱਚ ਕੀਤੇ ਗਏ ਸੁਧਾਰਾਂ ਦੀ ਲਿਸਟ ਵੇਖਣ ਲਈ http://dev.mysql.com/doc/refman/5.0/en/mysql-5-0-nutshell.html ਵੇਖੋ।
MySQL ਦੇ ਪੁਰਾਣੇ ਜਾਰੀ ਵਰਜਨ ਨੂੰ ਅੱਪਗਰੇਡ ਕਰਨ ਲਈ ਵਧੇਰੇ ਜਾਣਕਾਰੀ ਲਈ MySQL ਦੀ ਵੈੱਬਸਾਇਟ http://dev.mysql.com/doc/refman/5.0/en/upgrade.html ਨੂੰ ਵੇਖੋ।
MySQL DBD ਡਰਾਇਵਰ ਨੂੰ ਦੋਹਰਾ ਲਾਇਸੈਂਸੀ ਬਣਾਇਆ ਗਿਆ ਹੈ ਅਤੇ ਸਬੰਧਤ ਲਾਇਸੈਂਸ ਮੁੱਦੇ ਸੁਝਲਾ ਲਏ ਗਏ ਹਨ (https://bugzilla.redhat.com/bugzilla/show_bug.cgi?id=222237) ਨਤੀਜੇ ਵਜੋਂ ਹੁਣ apr-utils-mysql ਪੈਕੇਜ ਫੇਡੋਰਾ ਸਾਫਟਵੇਅਰ ਰਿਪੋਜ਼ਟਰੀ ਦਾ ਭਾਗ ਬਣ ਗਿਆ ਹੈ।
ਫੇਡੋਰਾ ਦੇ ਇਹ ਰੀਲਿਜ਼ ਵਿੱਚ PostgreSQL 8.2 ਰੱਖਿਆ ਗਿਆ ਹੈ। ਇਹ ਨਵੇਂ ਵਰਜਨ ਦੀ ਜਾਣਕਾਰੀ ਲਈ http://www.postgresql.org/docs/whatsnew ਵੇਖੋ।
![]() |
ਡਾਟਾਬੇਸ ਅੱਪਗਰੇਡ ਕਰਨਾ |
---|---|
ਇੱਕ ਮੌਜੂਦਾ ਫੇਡੋਰਾ ਸਿਸਟਮ, ਜਿਸ ਉੱਤੇ PostgreSQL ਡਾਟਾਬੇਸ ਹੋਵੇ, ਲਈ ਅੱਪਗਰੇਡ ਕਰਨ ਤੋਂ ਪਹਿਲਾਂ, http://www.postgresql.org/docs/8.1/interactive/install-upgrading.html ਉੱਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ। ਨਹੀਂ ਤਾਂ PostgreSQL ਦੇ ਨਵੇਂ ਵਰਜਨ ਨਾਲ ਡਾਟਾ ਵਰਤਿਆ ਨਹੀਂ ਜਾ ਸਕੇਗਾ। |
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਇਸ ਭਾਗ ਵਿੱਚ ਫੇਡੋਰਾ ਵਿੱਚ ਭਾਸ਼ਾ ਸਹਿਯੋਗ ਬਾਰੇ ਜਾਣਕਾਰੀ ਹੈ।
ਭਾਸ਼ਾ ਗਰੁੱਪ ਤੋਂ ਹੋਰ ਭਾਸ਼ਾ ਸਹਿਯੋਗ ਇੰਸਟਾਲ ਕਰਨ ਲਈ, ਪਰਿਟ ਨੂੰ → ਰਾਹੀਂ ਜਾਂ ਇਹ ਕਮਾਂਡ ਰਾਹੀਂ ਚਲਾਓ:
su -c 'yum groupinstall <language>-support'
ਉੱਤੇ ਦਿੱਤੀ ਕਮਾਂਡ ਵਿੱਚ, <language>
assamese
, bengali
, chinese
, gujarati
, hindi
, japanese
, kannada
, korean
, malayalam
, marathi
, oriya
, punjabi
, sinhala
, tamil
, thai
, ਜਾਂ telegu
ਵਿੱਚੋਂ ਇੱਕ ਹੈ।
ਮੂਲ ਸਕਿਮ ਪੈਕੇਜ ਹੁਣ ਮੂਲ ਰੂਪ ਵਿੱਚ ਹੀ ਇੰਸਟਾਲ ਹਨ, ਪਰ ਸਕਿਮ ਡੈਸਕਟਾਪ ਉੱਤੇ ਮੂਲ ਰੂਪ ਵਿੱਚ ਏਸ਼ੀਆਈ ਭਾਸ਼ਾਵਾਂ ਲਈ ਹੀ ਚੱਲੇਗਾ (ਮੌਜੂਦ ਲਿਸਟ ਹੈ: as
, bn
, gu
, hi
, ja
, kn
, ko
, ml
, mr
, ne
, or
, pa
, si
, ta
, te
, th
, ur
, vi
, zh
)। ਤੁਸੀਂ im-chooser ਨੂੰ → → → ਨਾਲ ਖੋਲ੍ਹ ਕੇ ਆਪਣੇ ਡੈਸਕਟਾਪ ਉੱਤੇ ਸਕਿਮ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ ਜਾਂ ਹੋਰ ਇੰਸਟਾਲ ਹੋਏ ਇੰਪੁੱਟ ਢੰਗ ਚੁਣ ਸਕਦੇ ਹੋ।
ਉਪਭੋਗੀ, ਜੋ ਕਿ ਫੇਡੋਰਾ ਦੇ ਪੁਰਾਣੇ ਵਰਜਨ ਤੋਂ ਅੱਪਗਰੇਡ ਕਰਨ ਰਹੇ ਹਨ, ਨੂੰ scim-bridge-gtk ਇੰਸਟਾਲ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜੋ ਕਿ 3ਜੀ ਧਿਰ C++ ਕਾਰਜਾਂ ਨਾਲ ਲਿੰਕ ਹੈ, ਜਿਸ ਨਾਲ libstdc++
ਦਾ ਪੁਰਾਣੇ ਵਰਜਨ ਲਈ ਹੈ।
ਜਦੋਂ ਸਕਿੱਮ ਇੰਸਟਾਲ ਹੈ ਤਾਂ ਸਭ ਲੋਕੇਲਾਂ ਲਈ ਉਪਭੋਗੀਆਂ ਵਜੋਂ ਮੂਲ ਰੂਪ ਵਿੱਚ ਚੱਲੇਗਾ। ਜੇ ਸਕਿੱਪ ਇੰਸਟਾਲ ਹੈ ਅਤੇ ਤੁਸੀਂ ਆਪਣੇ ਡੈਸਕਟਾਪ ਉੱਤੇ ਇਸ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਤੋ ਤਾਂ ਇਸ ਨੂੰ im-chooser ਕਮਾਂਡ ਨਾਲ ਵਰਤਿਆ ਜਾ ਸਕਦਾ ਹੈ।
ਅੱਗੇ ਦਿੱਤੀ ਸਾਰਣੀ ਵਿੱਚ ਵੱਖ ਵੱਖ ਭਾਸ਼ਾਵਾਂ ਲਈ ਹਾਟ-ਸਵਿੱਚਾਂ ਦਿੱਤੀਆਂ ਹਨ:
ਭਾਸ਼ਾ | ਤਬਦੀਲੀ ਹਾਟ-ਸਵਿੱਚ |
---|---|
ਸਭ | Ctrl-Space |
ਜਾਪਾਨੀ | Zenkaku_Hankaku ਜਾਂ Alt-` |
ਕੋਰੀਆਈ | Shift-Space ਜਾਂ ਹੁੰਗਲ |
![]() |
ਵੈੱਬ ਉੱਤੇ ਤਾਜ਼ਾ ਜਾਰੀ ਸੂਚਨਾ |
---|---|
These release notes may be updated. Visit http://docs.fedoraproject.org/release-notes/ to view the latest release notes for Fedora. |
ਫੇਡੋਰਾ ਪੁਰਾਤਨ ਸਿਸਟਮ ਲਾਈਬ੍ਰੇਰੀਆਂ ਨੂੰ ਪੁਰਾਣੇ ਸਾਫਟਵੇਅਰਾਂ ਵਾਸਤੇ ਅਨੁਕੂਲਤਾਂ ਲਈ ਰੱਖਦਾ ਹੈ। ਇਹ ਸਾਫਟਵੇਅਰ ਪੁਰਾਤਨ ਸਾਫਟਵੇਅਰ ਡੀਵੈਲਪਮਿੰਟ ਗਰੁੱਪ ਦਾ ਭਾਗ ਹੈ, ਜੋ ਕਿ ਮੂਲ ਰੂਪ ਵਿੱਚ ਇੰਸਟਾਲ ਨਹੀਂ ਹੁੰਦਾ ਹੈ। ਉਪਭੋਗੀ, ਜਿੰਨ੍ਹਾਂ ਲਈ ਇਹ ਸਹੂਲਤ ਲੋੜੀਦੀ ਹੈ, ਇਹ ਗਰੁੱਪ ਜਾਂ ਤਾਂ ਇੰਸਟਾਲੇਸ਼ਨ ਦੌਰਾਨ ਚੁਣ ਸਕਦੇ ਹਨ ਜਾਂ ਇੰਸਟਾਲੇਸ਼ਨ ਕਾਰਵਾਈ ਪੂਰੀ ਹੋਣ ਉਪਰੰਤ ਕਰ ਸਕਦੇ ਹਨ। ਇੱਕ ਫੇਡੋਰਾ ਸਿਸਟਮ ਉੱਤੇ ਪੈਕੇਜ ਗਰੁੱਪ ਇੰਸਟਾਲ ਕਰਨ ਲਈ → (ਪਰਿਟ) ਨੂੰ ਵਰਤੋਂ ਜਾਂ ਟਰਮੀਨਲ ਝਰੋਖੇ ਵਿੱਚ ਇਹ ਕਮਾਂਡ ਦਿਓ:
su -c 'yum groupinstall "Legacy Software Development"'
ਜਦੋਂ ਪੁੱਛਿਆ ਜਾਵੇ ਤਾਂ root
ਲਈ ਗੁਪਤ-ਕੋਡ ਦਿਓ।
compat-gcc-34 ਪੈਕੇਜ ਨੂੰ ਅਨੁਕੂਲਤਾ ਬਣਾਈ ਰੱਖਣ ਲਈ ਸ਼ਾਮਲ ਕੀਤਾ ਗਿਆ ਹੈ:
https://www.redhat.com/archives/fedora-devel-list/2006-August/msg00409.html
ਆਖਰੀ ਰੀਲਿਜ਼ ਤੋਂ ਬਾਅਦ ਅੱਪਡੇਟ ਕੀਤੇ ਗਏ ਪੈਕੇਜ ਦੀ ਲਿਸਟ ਵੇਖਣ ਲਈ, http://fedoraproject.org/wiki/Docs/Beats/PackageChanges/UpdatedPackages ਨੂੰਵੇਖੋ। ਤੁਸੀਂ ਫੇਡੋਰਾ ਵਰਜਨ ਵਿੱਚ ਵੱਡੇ ਬਦਲੇ ਪੈਕੇਜਾਂ ਲਈ http://distrowatch.com/fedora ਵੇਖ ਸਕਦੇ ਹੋ।
ਫੇਡੋਰਾ ਪ੍ਰੋਜੈਕਟ ਦਾ ਨਿਸ਼ਾਨਾ ਲਿਨਕਸ ਕਮਿਊਨਟੀ ਨਾਲ ਰਲ ਕੇ ਇੱਕ ਪੂਰਾ, ਆਮ ਵਰਤੋਂ ਲਈ ਓਪਰਟਿੰਗ ਸਿਸਟਮ ਨੂੰ ਪੂਰੀ ਤਰ੍ਹਾਂ ਓਪਨ ਸੋਰਸ ਸਾਫਟਵੇਅਰ ਤੋਂ ਹੀ ਤਿਆਰ ਕਰਨਾ ਹੈ। ਡੀਵੈਲਪਮਿੰਟ ਓਪਨ ਫੋਰਮ ਵਿੱਚ ਹੀ ਕੀਤੀ ਜਾਂਦੀ ਹੈ। ਫੇਡੋਰਾ ਦਾ ਪ੍ਰੋਜੈਕਟ ਰੀਲਿਜ਼ ਸਮਾਂ ਸਾਲ ਵਿੱਚ 2 ਵਾਰ ਹੈ, ਪਬਲਿਕ ਰੀਲਿਜ਼ ਸਮਾਂ-ਸਾਰਣੀ http://fedoraproject.org/wiki/Releases/Schedule ਉੱਤੇ ਉਪਲੱਬਧ ਹੈ। ਰੈੱਡ ਹੈੱਟ ਇੰਜਨੀਅਰਗ ਟੀਮ ਫੇਡੋਰਾ ਬਣਾਉਣ ਲਈ ਭਾਗੀਦਾਰ ਬਣ ਅਤੇ ਪਹਿਲਾਂ ਨਾਲੋਂ ਵੱਧ ਬਾਹਰੀ ਯੋਗਦਾਨ ਲੈਣ ਅਤੇ ਉਤਸ਼ਾਹਿਤ ਕਰਦੀ ਰਹਿੰਦੀ ਹੈ। ਇਹ ਹੋਰ ਵੀ ਵੱਧ ਖੁੱਲ੍ਹੀਆਂ ਕਾਰਵਾਈਆਂ ਨਾਲ, ਅਸੀਂ ਮੁਕਤ/ਮੁਫ਼ਤ ਸਾਫਟਵੇਅਰ ਦੀਆਂ ਸੀਮਾਵਾਂ ਤੋਂ ਬਾਹਰ ਇੱਕ ਓਪਰੇਟਿੰਗ ਸਿਸਟਮ ਦੇਣ ਅਤੇ ਹੋਰ ਓਪਨ ਸੋਰਸ ਕਮਿਊਨਟੀਆਂ ਨਾਲ ਜੋੜਨ ਦਾ ਹੈ। ਹੋਰ ਜਾਣਕਾਰੀ ਲਈ, http://fedoraproject.org ਵੈੱਬ ਸਾਇਟ ਵੇਖੋ।
ਫੇਡੋਰਾ ਪ੍ਰੋਜੈਕਟ ਇੱਕਲੇ ਇੱਕਲੇ ਯੋਗਦਾਨ ਨਾਲ ਚੱਲਦਾ ਹੈ। ਇੱਕ ਟੈਸਟਰ, ਡੀਵੈਲਪਰ, ਡਾਕੂਮੈਂਟਰ, ਜਾਂ ਅਨੁਵਾਦਕ ਦੇ ਰੂਪ ਵਿੱਚ ਤੁਸੀਂ ਕੁਝ ਕਰ ਸਕਦੇ ਹੋ। http://fedoraproject.org/wiki/Join ਨੂੰ ਹੋਰ ਜਾਣਕਾਰੀ ਲਈ ਵੇਖੋ। ਫੇਡੋਰਾ ਉਪਭੋਗੀਆਂ ਅਤੇ ਯੋਗਦਾਨ ਦੇਣ ਵਾਲਿਆਂ ਲਈ ਸੰਚਾਰ ਵਾਸਤੇ ਚੈਨਲ ਵੇਖਣ ਲਈ http://fedoraproject.org/wiki/Communicate ਵੇਖੋ।
ਵੈੱਬ ਸਾਇਟ ਤੋਂ ਬਿਨਾਂ, ਹੇਠ ਦਿੱਤੀਆਂ ਮੇਲਿੰਗ ਲਿਸਟਾਂ ਵੀ ਉਪਲੱਬਧ ਹਨ:
fedora-list@redhat.com ਫੇਡੋਰਾ ਰੀਲਿਜ਼ ਦੇ ਵਰਤਣ ਵਾਲਿਆਂ ਲਈ
fedora-test-list@redhat.com ਫੇਡੋਰਾ ਟੈਸਟ ਰੀਲਿਜ਼ ਦੀ ਜਾਂਚ ਕਰਨ ਵਾਲਿਆਂ ਲਈ
fedora-devel-list@redhat.com ਖੋਜੀਆਂ, ਖੋਜੀਆਂ ਅਤੇ ਖੋਜੀਆਂ ਲਈ
fedora-docs-list@redhat.com ਦਸਤਾਵੇਜ਼ ਪਰੋਜੈੱਕਟ ਵਿੱਚ ਭਾਗ ਲੈਣ ਵਾਲਿਆਂ ਲਈ
ਇਹਨਾਂ ਵਿੱਚੋਂ ਕਿਸੇ ਸੂਚੀ ਉੱਪਰ ਸ਼ਾਮਲ ਹੋਣ ਲਈ, ਇੱਕ ਈ-ਮੇਲ ਵਿਸ਼ੇ ਵਿੱਚ "subscribe" ਸ਼ਬਦ ਨਾਲ <listname>-request
ਨੂੰ ਭੇਜੋ, ਜਿੱਥੇ <listname>
ਇੱਕ ਉਦਾਹਰਨ ਹੈ।) ਬਦਲਵੇਂ ਰੂਪ ਵਿੱਚ ਤੁਸੀਂ ਫੇਡੋਰਾ ਮੇਲਿੰਗ ਲਿਸਟ ਉੱਤੇ http://www.redhat.com/mailman/listinfo/ ਦੇ ਵੈੱਬ ਇੰਟਰਫੇਸ ਰਾਹੀਂ ਵੀ ਮੈਂਬਰ ਬਣ ਸਕਦੇ ਹੋ।
ਫੇਡੋਰਾ ਪਰੋਜੈਕਟ IRC (ਇੰਟਰਨੈੱਟ ਰੀਲੇ ਚੈਟ) ਚੈਨਲ ਵੀ ਵਰਤਦਾ ਹੈ। IRC ਸੰਪਰਕ ਲਈ ਤੁਰੰਤ ਸੁਨੇਹਾ ਭੇਜਣ ਵਾਂਗ ਇੱਕ ਰੀਅਲ-ਟਾਈਮ, ਪਾਠ-ਅਧਾਰਿਤ ਰੂਪ ਹੈ। ਇਸ ਨਾਲ, ਤੁਸੀਂ ਬਹੁਤੇ ਲੋਕਾਂ ਨਾਲ ਖੁੱਲੇ ਚੈਨਲ ਤੇ ਜਾਂ ਨਿੱਜੀ ਚੌਰ ਤੇ ਇਕੱਲੇ-ਇਕੱਲੇ ਕਿਸੇ ਇੱਕ ਨਾਲ ਗੱਲਬਾਤ ਕਰ ਸਕਦੇ ਹੋ। ਹੋਰ ਫੇਡੋਰਾ ਪ੍ਰੋਜੈਕਟ ਯੋਗਦਾਨੀਆਂ ਨਾਲ IRC ਰਾਹੀਂ ਗੱਲਬਾਤ ਕਰਨ ਲਈ ਫਰੀ-ਨੋਡ IRC ਨੈੱਟਵਰਕ ਵਰਤੋਂ। ਹੋਰ ਜਾਣਕਾਰੀ ਲਈ ਫਰੀ-ਨੋਡ ਵੈੱਬਸਾਇਟ http://www.freenode.net/ ਨੂੰ ਵੇਖੋ।
ਫੇਡੋਰਾ ਪ੍ਰੋਜੈਕਟ ਯੋਗਦਾਨੀ ਅਕਸਰ ਫਰੀਨੋਡ ਨੈੱਟਵਰਕ ਉੱਤੇ #fedora ਚੈਨਲ ਉੱਤੇ ਉਪਲੱਬਧ ਹੁੰਦੇ ਹਨ, ਜਦ ਕਿ ਫੇਡੋਰਾ ਪ੍ਰੋਜੈਕਟ ਡੀਵੈਲਪਰ ਆਮ ਤੌਰ ਉੱਤੇ #fedora-devel ਚੈਨਲ ਉੱਤੇ। ਕੁਝ ਵੱਡੇ ਪ੍ਰੈਜੋਕੈਟਾਂ ਦੇ ਆਪਣੇ ਚੈਨਲ ਹੋ ਸਕਦੇ ਹਨ। ਇਹ ਜਾਣਕਾਰੀ ਨੂੰ ਪ੍ਰੋਜੈਕਟ ਦੀ ਵੈੱਬ ਸਾਇਟ ਅਤੇ http://fedoraproject.org/wiki/Communicate ਵੇਖਿਆ ਜਾ ਸਕਦਾ ਹੈ।
#fedora ਚੈਨਲ ਉੱਤੇ ਗੱਲ ਕਰਨ ਲਈ, ਤੁਹਾਨੂੰ ਆਪਣੇ ਉਪ-ਨਾਂ, ਜਾਂ nick ਨਾਲ ਰਜਿਸਟਰ ਹੋਣਾ ਪਵੇਗਾ। ਹਦਾਇਤਾਂ ਦਿੱਤੀਆਂ ਜਾਣਗੀਆਂ ਜਦੋਂ ਤੁਸੀਂ ਚੈਨਲ /join ਕੀਤਾ।
![]() |
IRC ਚੈਨਲ |
---|---|
ਫੇਡੋਰਾ ਪਰੋਜੈੱਕਟ ਅਤੇ ਰੈੱਡ ਹੈੱਟ ਦਾ IRC ਚੈਨਲਾਂ ਜਾਂ ਉਹਨਾਂ ਦੀ ਜਾਣਕਾਰੀ ਉੱਤੇ ਕੋਈ ਕੰਟਰੋਲ ਨਹੀਂ ਹੈ। |
ਜਿਵੇਂ ਕਿ ਅਸੀਂ ਵਰਤਦੇ ਹਾਂ, ਮਾਣ ਹੈ:
ਸਹਿਯੋਗੀ ਦਰਸਾਉਂਦਾ ਹੈ ਅਤੇ ਜ਼ਿੰਮੇਦਾਰੀ ਦਿੰਦਾ ਹੈ ,ਅਤੇ
ਸੰਦ ਅਤੇ ਉਤਪਾਦਨ ਢੰਗ ਵੇਰਵਾ ਦਿੰਦਾ ਹੈ।
ਅਮਨਪਰੀਤ ਸਿੰਘ ਆਲਮ (ਅਨੁਵਾਦਕ - ਪੰਜਾਬੀ)
Andrew Martynov (ਅਨੁਵਾਦਕ - ਰੂਸੀ)
ਐਨਡਰਿਓ ਓਵਰਹਾਲਟ (ਬੀਟ ਲੇਖਕ)
Anthony Green (ਬੀਟ ਲੇਖਕ)
ਬਾਰਡੋਨ ਹੋਲਬਰੋਕ (ਬੀਟ ਲੇਖਕ)
Bob Jensen (ਬੀਟ ਲੇਖਕ)
Chris Lennert (ਬੀਟ ਲੇਖਕ)
Dave Malcolm (ਬੀਟ ਲੇਖਕ)
David Eisenstein (ਬੀਟ ਲੇਖਕ)
David Woodhouse (ਬੀਟ ਲੇਖਕ)
ਦੀਪਕ ਭੋਲੇ (ਬੀਟ ਯੋਗਦਾਨ)
ਡੀਨਗੋ ਬੁਰੀਗੋ ਜ਼ਾਕਾਰੋ (ਅਨੁਵਾਦ - ਬਰਾਜ਼ੀਲੀ ਪੁਰਗਾਲੀ)
ਡੀਮੀਟਰੀਸ ਗਲੋਜ਼ਸ (ਅਨੁਵਦਾਕ - ਗਰੀਕ, ਸੰਦ)
Domingo Becker (ਅਨੁਵਾਦਕ - ਸਪੇਨੀ)
Francesco Tombolini (ਅਨੁਵਾਦਕ, ਇਤਾਲਵੀ)
Gavin Henry (ਬੀਟ ਲੇਖਕ)
ਹੀਗੋ ਕਿਸਨੀਈਰੋਸ (ਅਨੁਵਾਦਕ - ਬਰਾਜ਼ੀਲੀ ਪੁਰਗਾਲੀ)
ਈਗੋਰ ਮਿਲੀਟਿਕ (ਅਨੁਵਾਦਕ - ਸਰਬੀਆਈ)
ਜੱਫ਼ ਜਾਨਸਟੋਨ (ਬੀਟ ਲੇਖਕ)
Jens Petersen (ਬੀਟ ਲੇਖਕ)
Joe Orton (ਬੀਟ ਲੇਖਕ)
ਜੌਨ ਨੋਨੁ ਕੀਈਲਹੋ ਪੀਰਿਸ (ਅਨੁਵਾਦਕ - ਪੁਰਤਗਾਲੀ)
Josh Bressers (ਬੀਟ ਲੇਖਕ)
Karsten Wade (ਬੀਟ-ਲੇਖਕ, ਸੰਪਾਦਕ, ਸਹਿ-ਪਰਕਾਸ਼ਕ)
ਕਿਉ ਲੀ (ਬੀਟ ਲੇਖਕ)
ਲੀਸੀਓ ਫੋਨਸੀਕਾ (ਅਨੁਵਾਦਕ - ਬਰਾਜ਼ੀਲੀ ਪੁਰਤਗਾਲੀ)
Luya Tshimbalanga (ਬੀਟ ਲੇਖਕ)
ਮਾਗਨਸ ਲਾਰੱਸਨ (ਅਨੁਵਾਦਕ - ਸਵੀਡਨੀ)
ਮਾਰਟਿਨ ਬਿਲ (ਬੀਟ ਲੇਖਕ)
ਮੈਕਸਿਮ ਡਜ਼ੀਉਮਾਨਿਕੋ (ਅਨੁਵਾਦਕ - ਯੂਕਰੇਨੀ)
ਨਿਕੋਸ ਚਾਰੋਨੀਤਾਕਿਸ (ਅਨੁਵਾਦਕ - ਗਰੀਕ)
ਓਰੀਨ ਪੋਪਲਾਵਸਕੀ (ਬੀਟ ਲੇਖਕ)
ਪਾਟਰਿਕ ਬਾਰਨਿਸ (ਬੀਟ ਲੇਖਕ, ਸੰਪਾਦਕ)
Paul W. Frields (ਸੰਦ, ਸੰਪਾਦਕ)
Pawel Sadowski (ਅਨੁਵਾਦਕ - ਪੋਲਿਸ਼)
ਪਾਟਰਿਕ ਈਰਨਜ਼ੀਰ (ਬੀਟ ਲੇਖਕ)
Rahul Sundaram (ਬੀਟ ਲੇਖਕ, ਸੰਪਾਦਕ)
ਸਾਮ ਫੋਕ-ਵੀਲਿਅਮਸ (ਬੀਟ ਲੇਖਕ)
ਸੀਕਿਨੀ ਤਾਤਸਉ (ਅਨੁਵਾਦਕ - ਜਾਪਾਨੀ)
Simos Xenitellis (ਅਨੁਵਾਦਕ - ਗਰੀਕ)
Steve Dickson (ਬੀਟ ਲੇਖਕ)
ਤੀਤਾ ਬਿਲਿਆਨੋਉ (ਅਨੁਵਾਦਕ - ਗਰੀਕ)
ਥਮਸਕੱਨਈਟ (ਅਨੁਵਾਦਕ - ਫਰੈਂਚ)
ਥਾਮਸ ਗੀਇਰ (ਅਨੁਵਾਦਕ ਜਰਮਨ)
Thomas Graf (ਬੀਟ ਲੇਖਕ)
Tommy Reynolds (ਸੰਦ)
ਵਾਲਨੀਰ ਫਿੱਰਿਈਰਾ ਜੂਨੀਅਰ (ਅਨੁਵਾਦਕ - ਬਰਾਜ਼ੀਲੀ ਪੁਰਤਗਾਲੀ)
ਵਿਲ ਵੁੱਡਸ (ਬੀਟ ਲੇਖਕ)
Yoshinari Takaoka (ਅਨੁਵਾਦਕ, ਸੰਦ)
ਯੂਨ ਯੀਜੂਨ (ਅਨੁਵਾਦਕ - ਸਧਾਰਨ ਚੀਨੀ)
Zhang Yang (ਅਨੁਵਾਦਕ - ਸਧਾਰਨ ਚੀਨੀ)
... ਅਤੇ ਹੋਰ ਬਹੁਤ ਸਾਰੇ ਅਨੁਵਾਦਕ। ਰੀਲਿਜ਼ ਦੇ ਬਾਅਦ ਸ਼ਾਮਲ ਕੀਤੇ ਗਏ ਅਨੁਵਾਦਕ ਨੂੰ ਵੇਖਣ ਲਈ ਰੀਲਿਜ਼ ਨੋਟਿਸ ਦਾ ਵੈੱਬ ਵਰਜਨ ਵੇਖੋ:
ਬੀਟ ਲੇਖਕ ਰੀਲਿਜ਼ ਨੋਟਿਸ ਸਿੱਧੇ ਫੇਡੋਰਾ ਪ੍ਰੋਜੈਕਟ ਵਿੱਕੀ ਵਿੱਚ ਹੀ ਉਪਲੱਬਧ ਕਰਵਾਉਦੇ ਹਨ। ਉਹ ਹੋਰ ਵਿਸ਼ਾ ਮਾਹਿਰਾਂ ਨਾਲ ਫੇਡੋਰਾ ਦੇ ਟੈਸਟ ਰੀਲਿਜ਼ ਪੜਾਅ ਵਿੱਚ ਖਾਸ ਤਬਦੀਲੀਆਂ ਅਤੇ ਸੁਧਾਰਾਂ ਲਈ ਜੁੜ ਹੋਏ ਹੁੰਦੇ ਹਨ। ਸੰਪਾਦਕੀ ਟੀਮ ਇਕਸਾਰਤਾ ਅਤੇ ਬੀਟ ਖਤਮ ਹੋਣ ਦੀ ਕੁਆਲਟੀ, ਵਿਕੀ ਸਮੱਗਰੀ ਨੂੰ DocBook XML ਵਿੱਚ ਇੱਕ ਰੀਵਿਜ਼ਨ ਕੰਟਰੋਲ ਰਿਪੋਜ਼ਟਰੀ ਵਿਚ ਰੱਖਦੀ ਹੈ। ਇਸ ਮੌਕੇ, ਅਨੁਵਾਦਕਾਂ ਦੀ ਟੀਮ ਹੋਰ ਭਾਸ਼ਾ ਵਰਜਨ ਤਿਆਰ ਕਰਦੀ ਹੈ ਅਤੇ ਤਦ ਉਹ ਫੇਡੋਰਾ ਦਾ ਭਾਗ ਬਣ ਕੇ ਆਮ ਲੋਕਾਂ ਤੱਕ ਅੱਪੜਦਾ ਹੈ। ਪਬਲੀਕੇਸ਼ਨ ਟੀਮ ਵੀ ਉਨ੍ਹਾਂ ਨੂੰ ਬਣਾਉਦੀ ਹੈ ਅਤੇ ਲੋੜ ਮੁਤਾਬਕ ਈਰਟਾ ਵੈੱਬ ਰਾਹੀਂ ਉਪਲੱਬਧ ਕਰਵਾਇਆ ਜਾਂਦਾ ਹੈ।